ਕਰੀਅਰ ਦਾ 758ਵਾਂ ਗੋਲ ਕਰ ਰੋਨਾਲਡੋ ਨੇ ਪੇਲੇ ਨੂੰ ਛੱਡਿਆ ਪਿੱਛੇ

01/04/2021 8:51:02 PM

ਤੂਰਿਨ– ਚਮਤਕਾਰੀ ਖਿਡਾਰੀ ਕ੍ਰਿਸਟਿਆਨੋ ਰੋਨਲਾਡੋ ਦੇ ਕਰੀਅਰ ਦੇ ਰਿਕਾਰਡ 758ਵੇਂ ਗੋਲ ਦੀ ਮਦਦ ਨਾਲ ਯੂਵੈਂਟਸ ਨੇ ਸਿਰੀ-ਏ ਯੂਡੀਨੀਜ਼ ਕਾਲਸੀਓ ਨੂੰ 4-1 ਨਾਲ ਹਰਾ ਦਿੱਤਾ। ਯੁਵੈਂਟਸ ਦੀ ਟੀਮ ਅੰਕ ਸੂਚੀ ਵਿਚ 5ਵੇਂ ਨੰਬਰ ’ਤੇ ਪਹੁੰਚ ਗਈ ਹੈ। ਇਸ ਮੈਚ ਵਿਚ ਰੋਨਾਲਡੋ ਨੇ 31ਵੇਂ ਤੇ 70ਵੇਂ ਮਿੰਟ ਵਿਚ 2 ਗੋਲ ਕੀਤੇ। ਚਿਏਸਾ ਨੇ 49ਵੇਂ ਤੇ ਡਾਯਬਾਲਾ ਨੇ ਇੰਜਰੀ ਟਾਇਮ ਵਿਚ ਗੋਲ ਕੀਤੇ।

ਯੂਡੀਨੀਜ਼ ਵਲੋਂ ਜੇਗਲਾਰ ਨੇ 90ਵੇਂ ਮਿੰਟ ਵਿਚ ਗੋਲ ਕੀਤਾ। ਰੋਨਾਲਡੋ ਦਾ ਸੀਜਨ ਦਾ ਇਹ 14ਵਾਂ ਲੀਗ ਗੋਲ ਹੈ। ਯੂਡੀਨੀਜ਼ ਹੁਣ 13ਵੇਂ ਸਥਾਨ ’ਤੇ ਹੈ ਤੇ ਟੀਮ ਨੂੰ ਪਿਛਲੇ 4 ਮੈਚਾਂ ਵਿਚ ਇਕ ਵੀ ਜਿੱਤ ਨਹੀਂ ਮਿਲੀ ਹੈ। ਰੋਨਾਲਡੋ ਨੇ ਇਸਦੇ ਨਾਲ ਹੀ ਬ੍ਰਾਜ਼ੀਲ ਦੇ ਧਾਕੜ ਖਿਡਾਰੀ ਪੇਲੇ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਰੋਨਾਲਡੋ ਆਲਟਾਈਮ ਗੋਲ ਕਰਨ ਵਾਲੇ ਫੁੱਟਬਾਲਰਾਂ ਦੀ ਸੂਚੀ ਵਿਚ ਦੂਜੇ ਨੰਬਰ ’ਤੇ ਪਹੁੰਚ ਗਿਆ ਹੈ।
 

ਰੋਨਾਲਡੋ ਦਾ ਮੈਚ ਦਾ ਦੂਜਾ ਗੋਲ ਉਸਦੇ ਕਰੀਅਰ ਦਾ 758ਵਾਂ ਗੋਲ ਸੀ ਤੇ ਇਸਦੇ ਨਾਲ ਹੀ ਉਸ ਨੇ ਹੁਣ ਬ੍ਰਾਜ਼ੀਲ ਦੇ ਸਾਬਕਾ ਸਟ੍ਰਾਈਕਰ ਪੇਲੇ ਦੇ 757 ਗੋਲ (680 ਕਲੱਬ, 77 ਨੈਸ਼ਨਲ ਟੀਮ) ਨੂੰ ਪਛਾੜ ਦਿੱਤਾ ।
ਰੋਨਾਲਡੋ ਨੇ ਇਸ ਤੋਂ ਪਹਿਲਾਂ ਤਕ ਕਲੱਬ ਲਈ 658 ਤੇ ਆਪਣੀ ਪੁਰਤਗਾਲੀ ਟੀਮ ਰਾਸ਼ਟਰੀ ਟੀਮ ਲਈ 102 ਗੋਲ ਕੀਤੇ ਸਨ। ਸਭ ਤੋਂ ਵੱਧ ਗੋਲ ਕਰਨ ਦੇ ਮਾਮਲੇ ਵਿਚ ਚੈੱਕ ਗਣਰਾਜ ਦਾ ਜੋਸਫ ਬਿਕਾਨ ਪਹਿਲੇ ਨੰਬਰ ’ਤੇ ਹੈ। ਰੋਨਾਲਡੋ ਹੁਣ ਬਿਕਾਨ ਦੀ ਬਰਾਬਰੀ ਕਰਨ ਤੋਂ ਸਿਰਫ ਇਕ ਗੋਲ ਪਿੱਛੇ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh