ਕ੍ਰਿਸਟੀਆਨੋ ਰੋਨਾਲਡੋ ਨੇ ਗਰਲਫ੍ਰੈਂਡ ਨੂੰ ਦਿੱਤਾ 1.1 ਕਰੋੜ ਰੁਪਏ ਦਾ ਜਿਊਲਰੀ ਬਾਕਸ

10/15/2021 7:58:56 PM

ਨਵੀਂ ਦਿੱਲੀ- ਦਿੱਗਜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਇਕ ਵਾਰ ਫਿਰ ਤੋਂ ਆਪਣੀ ਗਰਲਫ੍ਰੈਂਡ ਜਾਰਜੀਨਾ ਰੌਡਰਿਗਜ਼ ਨੂੰ ਮਹਿੰਗਾ ਗਿਫਟ ਦੇਣ ਦੇ ਕਾਰਨ ਚਰਚਾ 'ਚ ਹਨ। 27 ਸਾਲਾ ਦੀ ਮਾਡਲ ਜਾਰਜੀਨਾ ਇਸ ਗਿਫਟ ਨੂੰ ਦੇਖ ਕੇ ਬਹੁਤ ਖੁਸ਼ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਗਿਫਟ ਦੀ ਫੋਟੋ ਸ਼ੇਅਰ ਕਰ ਆਪਣੀ ਖੁਸ਼ੀ ਵੀ ਸ਼ੇਅਰ ਕੀਤੀ ਹੈ। ਅੰਤਰਰਾਸ਼ਟਰੀ ਫੁੱਟਬਾਲ ਕਰੀਅਰ ਵਿਚ ਸਭ ਤੋਂ ਜ਼ਿਆਦਾ ਇੰਟਰਨੈਸ਼ਨਲ ਗੋਲ ਕਰਨ ਵਾਲੇ ਰੋਨਾਲਡੋ ਕਰੀਬ ਚਾਰ ਸਾਲ ਤੋਂ ਜਾਰਜੀਨਾ ਦੇ ਨਾਲ ਹਨ। ਇਸ ਦੌਰਾਨ ਕਈ ਵਾਰ ਰੋਨਾਲਡੋ ਨੇ ਆਪਣੀ ਹਮਸਫਰ ਨੂੰ ਮਹਿੰਗੇ ਗਿਫਟ ਦੇ ਕੇ ਸਭ ਨੂੰ ਹੈਰਾਨ ਕੀਤਾ ਹੈ।

ਇਹ ਖ਼ਬਰ ਪੜ੍ਹੋ- IPL Final CSK v KKR : ਕੋਲਕਾਤਾ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ


1.1 ਕਰੋੜ ਰੁਪਏ ਦਾ ਜਿਊਲਰੀ ਬਾਕਸ
ਰੋਨਾਲਡੋ ਨੇ ਗਿਫਟ ਦੀ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਇਸ ਵਾਰ ਜਾਰਜੀਨਾ ਨੂੰ 1.1 ਕਰੋੜ ਰੁਪਏ ਦਾ ਜਿਊਲਰੀ ਬਾਕਸ ਦਿੱਤਾ ਹੈ। ਇਸ ਬਾਕਸ ਨੂੰ ਲੁਈਸ ਵਿਟਾਨ ਕੰਪਨੀ ਨੇ ਬਣਾਇਆ ਹੈ। ਇਸ 'ਚ ਜਿਊਲਰੀ ਰੱਖਣ ਦੇ ਲਈ 8 ਬਾਕਸ ਬਣਾਏ ਗਏ ਹਨ। ਇਸ ਦੀ ਖੂਬਸੂਰਤੀ ਦੇਖਦੇ ਹੀ ਬਣਦੀ ਹੈ। ਇਸਦੀ ਲੰਬਾਈ 4 ਫੁੱਟ 6 ਇੰਚ ਹੈ। 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh