ਰੋਹਿਤ ਸ਼ਰਮਾ ਨੇ ਬਣਾਇਆ ਵੱਡਾ ਰਿਕਾਰਡ, ਵਿਰਾਟ ਤੇ ਗੁਪਟਿਲ ਨੂੰ ਛੱਡਿਆ ਪਿੱਛੇ

02/24/2022 8:59:22 PM

ਲਖਨਊ- ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਕ੍ਰਿਕਟ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਪਹਿਲਾਂ ਬੱਲੇਬਾਜ਼ੀ ਦੇ ਲਈ ਆਈ ਭਾਰਤੀ ਟੀਮ ਦੀ ਸਲਾਮੀ ਜੋੜੀ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਮੈਚ ਵਿਚ ਰੋਹਿਤ ਸ਼ਰਮਾ ਨੇ 44 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ ਉਨ੍ਹਾਂ ਨੇ 2 ਚੌਕੇ ਅਤੇ ਇਕ ਛੱਕਾ ਲਗਾਇਆ। ਇਸ ਪਾਰੀ ਦੇ ਨਾਲ ਹੀ ਰੋਹਿਤ ਸ਼ਰਮਾ ਟੀ-20 ਅੰਤਰਰਾਸ਼ਟਰੀ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ।

ਇਹ ਖ਼ਬਰ ਪੜ੍ਹੋ- NZW v INDW : ਨਿਊਜ਼ੀਲੈਂਡ ਨੂੰ ਆਖਰੀ ਵਨ ਡੇ 'ਚ ਹਰਾ ਕੇ ਕਲੀਨ ਸਵੀਪ ਤੋਂ ਬਚਿਆ ਭਾਰਤ
ਰੋਹਿਤ ਸ਼ਰਮਾ ਨੇ ਸ਼੍ਰੀਲੰਕਾ ਵਿਰੁੱਧ ਜਿਵੇਂ ਹੀ 37ਵੀਂ ਦੌੜ ਪੂਰੀ ਕੀਤੀ। ਉਨ੍ਹਾਂ ਨੇ ਆਪਣੇ ਨਾਂ ਇਹ ਵੱਡਾ ਰਿਕਰਾਡ ਨਾਮ ਕਰ ਲਿਆ ਹੈ। ਟੀ-20 ਅੰਤਰਰਾਸ਼ਟਰੀ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ਵਿਚ ਰੋਹਿਤ ਸ਼ਰਮਾ ਨੇ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਨੂੰ ਪਿੱਛੇ ਛੱਡਿਆ ਹੈ। ਮਾਰਟਿਨ ਗੁਪਟਿਲ ਦੇ ਨਾਂ ਟੀ-20 ਵਿਚ 3299 ਦੌੜਾਂ ਹਨ ਜਦਕਿ ਅੱਜ ਦੀ ਪਾਰੀ ਤੋਂ ਬਾਅਦ ਰੋਹਿਤ ਸ਼ਰਮਾ ਦੇ 3307 ਦੌੜਾਂ ਹੋ ਗਈਆਂ ਹਨ।

ਇਹ ਖ਼ਬਰ ਪੜ੍ਹੋ-ਇਸ ਕਾਰਨ ਨਹੀਂ ਖੇਡੇ ਰਿਤੂਰਾਜ ਗਾਇਕਵਾੜ ਪਹਿਲਾ ਮੈਚ, BCCI  ਨੇ ਦੱਸੀ ਵਜ੍ਹਾ
ਟੀ-20 ਵਿਚ ਸਭ ਤੋਂ ਜ਼ਿਆਦਾ ਦੌੜਾਂ
3307 - ਰੋਹਿਤ ਸ਼ਰਮਾ
3299 -  ਮਾਰਟਿਨ ਗੁਪਟਿਲ
3296 - ਵਿਰਾਟ ਕੋਹਲੀ

ਕ੍ਰਿਕਟ ਦੇ ਹਰ ਫਾਰਮੈੱਟ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਟੈਸਟ- ਸਚਿਨ ਤੇਂਦੁਲਕਰ
ਵਨ ਡੇ- ਸਚਿਨ ਤੇਂਦੁਲਕਰ
ਟੀ-20- ਰੋਹਿਤ ਸ਼ਰਮਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh