ਅਭਿਆਸ ਦੇ ਦੌਰਾਨ ਰੋਹਿਤ ਸ਼ਰਮਾ ਨੂੰ ਲੱਗੀ ਸੱਟ, ਮੈਦਾਨ ਛੱਡ ਕੇ ਗਏ ਬਾਹਰ

11/01/2019 6:01:12 PM

ਸਪੋਰਟਸ ਡੈਸਕ : 3 ਨਵੰਬਰ ਤੋਂ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੀ20 ਸੀਰੀਜ਼ ਦਾ ਪਹਿਲਾ ਮੁਕਾਬਲਾ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ 'ਚ ਖੇਡੀਆ ਜਾਣਾ ਹੈ। ਜਿੱਥੇ ਦੋਵੇਂ ਟੀਮਾਂ ਆਪਣੀ ਤਿਆਰੀਆਂ 'ਚ ਲੱਗੀਆਂ ਹੋਈਆਂ ਹਨ। ਅਜਿਹੇ 'ਚ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਅਭਿਆਸ ਦੇ ਦੌਰਾਨ ਜ਼ਖਮੀ ਹੋ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ।  

ਦਰਅਸਲ, ਰੋਹਿਤ ਸ਼ਰਮਾ ਨੈੱਟ 'ਚ ਅਭਿਆਸ ਦੌਰਾਨ ਥਰੋਅਰ ਨੁਆਨ ਦੀ ਗੇਂਦ 'ਤੇ ਜ਼ਖਮੀ ਹੋਏ। ਗੇਂਦ ਰੋਹਿਤ ਸ਼ਰਮਾ ਦੀਆਂ ਖੱਬੇ ਪੱਟ 'ਚ ਲੱਗੀ ਅਤੇ ਉਹ ਤੁਰੰਤ ਹੀ ਅਭਿਆਸ ਛੱਡ ਕੇ ਮੈਦਾਨ ਤੋਂ ਬਾਹਰ ਹੋ ਗਏ। ਸੱਟ ਲੱਗਣ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਬਰਫ ਨਾਲ ਸਿਕਾਈ ਕਰਾਈ। ਹਾਲਾਂਕਿ ਉਨ੍ਹਾਂ ਦੀ ਸੱਟ ਕਿੰਨੀ ਗੰਭੀਰ ਹੈ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ।