ਰੋਹਿਤ ਦਾ ਕਮਾਲ, ਤੂਫਾਨੀ ਅਰਧ ਸੈਂਕਡ਼ੇ ਵਾਲੀ ਪਾਰੀ ਖੇਡ ਆਪਣੇ ਨਾਂ ਦਰਜ ਕੀਤਾ ਇਹ ਵੱਡਾ ਰਿਕਾਰਡ

01/29/2020 3:26:42 PM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡੇ ਟੀ-20 ਸੀਰੀਜ਼ ਦਾ ਤੀਜਾ ਮੈਚ ਹੈਮਿਲਟਨ ਦੇ ਸਡਨ ਪਾਰਕ 'ਚ ਖੇਡਿਆ ਜਾ ਰਿਹਾ ਹੈ। ਪਹਿਲਾਂ ਦੋ ਟੀ-20 'ਚ ਬੁਰੀ ਤਰ੍ਹਾਂ ਨਾਲ ਹਾਰਨ ਤੋਂ ਬਾਅਦ ਨਿਊਜ਼ੀਲੈਂਡ ਟੀਮ ਇਸ ਮੈਚ ਨੂੰ ਜਿੱਤ ਕੇ ਸੀਰੀਜ਼ 'ਚ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ ਪਰ ਉਥੇ ਹੀ ਦੂਜੇ ਪਾਸੇ ਟੀਮ ਇੰਡੀਆ ਇਸ ਮੈਚ ਨੂੰ ਜਿੱਤ ਕੇ ਇਸ ਸੀਰੀਜ਼ 'ਤੇ ਕਬਜ਼ਾ ਕਰਨਾ ਚਾਹੇਗੀ। ਇਸ ਦੇ ਨਾਲ ਹੀ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਇਸ ਤੀਜੇ ਟੀ-20 ਅੰਤਰਰਾਸ਼ਟਰੀ 'ਚ ਸ਼ਾਨਦਾਰ ਅਰਧ ਸੈਂਕੜਾ ਲਾ ਕੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਰੋਹੀਤ ਨੇ 23 ਗੇਂਦਾਂ 'ਚ 3 ਛੱਕੇ ਅਤੇ 5 ਚੌਕਿਆਂ ਦੀ ਮਦਦ ਨਾਲ ਅਰਧ ਸੈਂਕੜਾ ਲਾਇਆ ਅਤੇ ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਸੁਨੀਲ ਗਵਾਸਕਰ ਜਿਹੇ ਦਿੱਗਜ ਖਿਡਾਰੀਆਂ ਦੇ ਕਲੱਬ 'ਚ ਸ਼ਾਮਲ ਹੋ ਗਏ।

ਤਿੰਨੋਂ ਫਾਰਮੈਟ 'ਚ ਬਣਾਈਆਂ 10 ਹਜ਼ਾਰ ਦੌੜਾਂ
ਰੋਹਿਤ ਨੇ ਕੀਵੀ ਗੇਂਦਬਾਜ਼ ਬੇਨੇਟ ਦੇ 1 ਹੀ ਓਵਰ 'ਚ 3 ਛੱਕੇ ਲਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਸੁਨੀਲ ਗਵਾਸਕਰ ਜਿਹੇ ਦਿੱਗਜ ਖਿਡਾਰੀਆਂ ਦੇ ਕਲੱਬ 'ਚ ਸ਼ਾਮਲ ਹੋ ਗਏ। ਰੋਹਿਤ ਬਤੌਰ ਸਲਾਮੀ ਬੱਲੇਬਾਜ਼ ਕ੍ਰਿਕਟ ਦੇ ਤਿੰਨੋਂ ਫਾਰਮੈਟ 'ਚ 10 ਹਜ਼ਾਰ ਦੌੜਾਂ ਬਣਾਉਣ ਵਾਲਾ ਭਾਰਤ ਦਾ ਚੌਥਾ ਖਿਡਾਰੀ ਬਣ ਗਿਆ ਹੈ। ਰੋਹਿਤ ਤੋਂ ਪਹਿਲਾਂ ਵਰਿੰਦਰ ਸਹਿਵਾਗ, ਸਚਿਨ ਤੇਂਦੁਲਕਰ ਅਤੇ ਸੁਨੀਲ ਗਾਵਸਕਰ ਇਹ ਕਾਰਨਾਮਾ ਕਰ ਚੁੱਕੇ ਹਨ। ਇਸ ਦੇ ਟੀ-20 ਅੰਤਰਰਾਸ਼ਟਰੀ 'ਚ ਰੋਹਿਤ ਦਾ ਇਹ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਇਸ ਤੋਂ ਪਹਿਲਾਂ ਸਾਲ 2016 'ਚ ਉਨ੍ਹਾਂ ਨੇ ਵੈਸਟਇੰਡੀਜ਼ ਖਿਲਾਫ 22 ਗੇਂਦਾਂ 'ਚ ਅਰਧ ਸੈਂਕੜਾ ਲਾਇਆ ਸੀ।

ਭਾਰਤ ਵਲੋਂ ਬਤੌਰ ਸਲਾਮੀ ਬੱਲੇਬਾਜ਼ ਸਭ ਤੋਂ ਵੱਧ ਦੌੜਾਂ
ਭਾਰਤ ਵਰਿੰਦਰ ਸਹਿਵਾਗ ਨੇ ਬਤੌਰ ਸਲਾਮੀ ਬੱਲੇਬਾਜ਼ ਭਾਰਤ ਵਲੋਂ ਤਿੰਨੋਂ ਫਾਰਮੈਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਸਹਿਵਾਗ ਨੇ 400 ਪਾਰੀਆਂ 'ਚ 41.54 ਦੀ ਔਸਤ ਨਾਲ 16119 ਦੌੜਾਂ ਬਣਾਈਆਂ ਹਨ ਜਿਸ 'ਚ 36 ਸੈਂਕੜੇ ਅਤੇ 67 ਅਰਧ ਸੈਂਕੜੇ ਸ਼ਾਮਲ ਹਨ। ਉਥੇ ਹੀ ਸਚਿਨ ਤੇਂਦੁਲਕਰ ਦੇ ਨਾਂ 15335 ਦੌੜਾਂ ਦਰਜ ਹਨ ਜੋ ਉਨ੍ਹਾਂ ਨੇ 342 ਪਾਰੀਆਂ 'ਚ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ  ਦੇ ਬੱਲੇ 'ਚੋਂ 45 ਸੈਂਕੜੇ ਅਤੇ 75 ਅਰਧ ਸੈਂਕੜੇ ਨਿਕਲੇ ਹਨ। ਇਸ ਮਾਮਲੇ 'ਚ ਤੀਜੇ ਨੰਬਰ 'ਤੇ ਭਾਰਤ ਦੇ ਮਹਾਨ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ ਦਾ ਨੰਬਰ ਆਉਂਦਾ ਹੈ। ਉਨ੍ਹਾਂ ਨੇ 286 ਪਾਰੀਆਂ 'ਚ 46.08 ਦੀ ਔਸਤ ਨਾਲ 12258 ਦੌੜਾਂ ਬਣਾਈਆਂ ਹਨ। ਇਸ 'ਚ 34 ਸੈਂਕੜੇ ਅਤੇ 67 ਅਰਧ ਸੈਂਕੜੇ ਸ਼ਾਮਲ ਹਨ।

ਧਿਆਨ ਯੋਗ ਹੈ ਕਿ ਰੋਹਿਤ ਸ਼ਰਮਾ ਟੀ20 ਅੰਤਰਰਾਸ਼ਟਰੀ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ (2745) ਤੋਂ ਬਾਅਦ ਦੂਜਾ ਸਭ ਤੋਂ ਜ਼ਿਆਦਾ ਦੌਡਾਂ ਬਣਾਉਣ ਵਾਲਾ ਖਿਡਾਰੀ ਹੈ। ਇਸ ਤੋਂ ਇਲਾਵਾ ਇਸ ਫਾਰਮੈਟ 'ਚ ਸਭ ਤੋਂ ਜ਼ਿਆਦਾ 4 ਸੈਂਕੜੇ ਲਗਾਉਣ ਵਾਲਾ ਉਹ ਇਕਲੌਤਾ ਬੱਲੇਬਾਜ਼ ਹੈ।