ਰੋਹਿਤ ਸ਼ਰਮਾ ਨੇ ਫੜਿਆ ਕੈਚ, ਬੱਲੇਬਾਜ਼ ਨੇ ਮੈਦਾਨ ''ਚੋਂ ਬਾਹਰ ਜਾਣ ਤੋਂ ਕੀਤਾ ਇਨਕਾਰ

10/18/2018 10:43:02 AM

ਨਵੀਂ ਦਿੱਲੀ— ਮੌਜੂਦਾ ਵਿਜੇ ਹਜ਼ਾਰੇ ਟ੍ਰਾਫੀ ਹੁਣ ਆਪਣੇ ਆਖਰੀ ਪੜਾਅ 'ਤੇ ਪਹੁੰਚ ਗਈ ਹੈ। ਅੱਜ ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ ਮੁੰਬਈ ਅਤੇ ਹੈਦਰਾਬਾਦ ਵਿਚਕਾਰ ਬੈਂਗਲੁਰੂ 'ਚ ਖੇਡਿਆ ਜਾ ਰਿਹਾ ਹੈ। ਮੁੰਬਈ ਟੀਮ ਰੋਹਿਤ ਸ਼ਰਮਾ, ਅਜਿੰਕਯ ਰਹਾਨੇ ਅਤੇ ਪ੍ਰਿਥਵੀ ਸ਼ਾਅ ਦੇ ਆਉਣ ਤੋਂ ਬਾਅਦ ਕਾਫੀ ਮਜ਼ਬੂਤ ਨਜ਼ਰ ਆ ਰਹੀ ਹੈ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹੈਦਰਾਬਾਦ ਦੇ ਬੱਲੇਬਾਜ਼ ਬਾਵੰਕਾ ਸੰਦੀਪ ਦਾ ਇਕ ਕੈਚ ਸਲਿਪ 'ਚ ਰੋਹਿਤ ਸ਼ਰਮਾ ਨੇ ਫੜਿਆ ਜਿਸ 'ਤੇ ਬਾਵੰਕਾ ਸੰਦੀਪ ਨੇ ਇਤਰਾਜ਼ ਜਤਾਇਆ।

ਇਹ ਗੱਲ ਪਾਰੀ ਦੇ 19ਵੇਂ ਓਵਰ ਦੀ ਹੈ, ਇਸ ਦੌਰਾਨ ਖੱਬੇ ਹੱਥ ਦੇ ਗੇਂਦਬਾਜ਼ ਸ਼ੈਮਸ ਮੁਲਾਨੀ ਗੇਂਦਬਾਜ਼ੀ ਕਰ ਰਹੇ ਸਨ, ਸੰਦੀਪ ਵੀ ਖੱਬੇ ਹੱਥ ਦੇ ਬੱਲੇਬਾਜ਼ ਹਨ ਉਨ੍ਹਾਂ ਨੇ ਸ਼ਾਟ ਪਿੱਚ ਗੇਂਦ ਨੂੰ ਕੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਗੇਂਦ ਉਨ੍ਹਾਂ ਦੇ ਸ਼ਰੀਰ ਦੇ ਕਾਫੀ ਕਰੀਬ ਸੀ ਇਸ ਲਈ ਉਨ੍ਹਾਂ ਦੇ ਬੱਲੇ ਦਾ ਬਾਹਰੀ ਕਿਨਾਰਾ ਲੈ ਕੇ ਸਲਿਪ 'ਚ ਉਛਲ ਗਈ, ਉਥੇ ਫੀਲਡਿੰਗ ਕਰ ਰਹੇ ਰੋਹਿਤ ਸ਼ਰਮਾ ਨੇ ਕੈਚ ਫੜ ਲਿਆ ਅਤੇ ਵਿਕਟ ਦਾ ਜਸ਼ਨ ਮਨਾਉਣ ਲੱਗੇ ਪਰ ਇੰਨਾ ਸਬ ਹੋਣ ਜਾਣ ਦੇ ਬਾਵਜੂਦ ਸੰਦੀਪ ਪਵੇਲੀਅਮ ਨਹੀਂ ਪਰਤਿਆ ਉਥੇ ਹੀ ਖੜ੍ਹਾ ਰਿਹਾ।
 

ਜਿਸ ਨੂੰ ਦੇਖ ਕੇ ਮੈਦਾਨੀ ਅੰਪਾਇਰ ਨੇ ਫੈਸਲਾ ਤੀਜੇ ਅੰਪਾਇਰ ਨੂੰ ਰੇਫਰ ਕਰ ਦਿੱਤਾ, ਵੈਸੇ ਰੀਪਲੇ 'ਚ ਇਹ ਗੱਲ ਪਤਾ ਨਹੀਂ ਚੱਲ ਰਹੀ ਸੀ ਕਿ ਰੋਹਿਤ ਦੇ ਕੈਚ ਲਪਕਣ ਦੌਰਾਨ ਗੇਂਦ ਮੈਦਾਨ 'ਚ ਲੱਗੀ ਹੈ ਕਿ ਨਹੀਂ, ਸਾਫਟ ਸਿਗਨਲ 'ਚ ਆਊਟ ਦਿੱਤਾ ਗਿਆ ਸੀ, ਇਸ ਲਈ ਟੀ.ਵੀ. ਅੰਪਾਇਰ ਨੂੰ ਵੀ ਇਸ ਫੈਸਲੇ ਨਾਲ ਜੁੜਨਾ ਪਿਆ ਕਿਉਂ ਕਿ ਉਨ੍ਹਾਂ ਦੇ ਕੋਲ ਇਸ ਫੈਸਲੇ ਨੂੰ ਬਦਲਣ ਲਈ ਕੋਈ ਸਬੂਤ ਨਹੀਂ ਸੀ।