ਰੋਹਿਤ ਵੈਸਟਇੰਡੀਜ਼ ਦੌਰੇ ਤੋਂ ਬਾਹਰ, ਇਸ ਕਾਰਨ ਦਿੱਤਾ ਗਿਆ ਆਰਾਮ, ਕੋਹਲੀ ਨੇ ਜਿਤਾਈ ਸਹਿਮਤੀ

06/17/2017 10:52:43 AM

ਬਰਮਿੰਘਮ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਚੈਂਪੀਅਨਸ ਟਰਾਫੀ ਦੇ ਬਾਅਦ ਵੈਸਟਇੰਡੀਜ਼ ਦੌਰੇ 'ਚੋਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਬਾਹਰ ਰੱਖੇ ਜਾਣ ਦੇ ਫੈਸਲੇ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਅਗਲੇ ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ ਸੀਰੀਜ਼ ਲਈ ਰੋਹਿਤ ਨੂੰ ਆਰਾਮ ਦਿੱਤਾ ਜਾਣਾ ਜ਼ਰੂਰੀ ਹੈ।  ਵਿਰਾਟ ਨੇ ਕਿਹਾ ਕਿ ਰੋਹਿਤ ਨੂੰ ਵੈਸਟਇੰਡੀਜ਼ ਦੌਰੇ ਵਿਚ ਆਰਾਮ ਦਿੱਤੇ ਜਾਣ ਦਾ ਫੈਸਲਾ ਸਮਝਦਾਰੀ ਭਰਿਆ ਹੈ, ਤਾਂ ਕਿ ਪਿੱਠ ਦੀ ਸੱਟ ਤੋਂ ਉਭਰੇ ਓਪਨਰ ਦੀ ਫਿਟਨੈੱਸ 'ਤੇ ਧਿਆਨ ਦਿੱਤਾ ਜਾ ਸਕੇ।
ਦੱਸ ਦਈਏ ਕਿ ਰੋਹਿਤ ਸ਼ਰਮਾ ਫਿਲਹਾਲ ਇੰਗਲੈਂਡ 'ਚ ਚੱਲ ਰਹੀ ਚੈਂਪੀਅਨਸ ਟਰਾਫੀ ਖੇਡ ਰਹੇ ਹਨ। ਉਹ ਭਾਰਤੀ ਟੀਮ ਲਈ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ। ਹਾਲ ਹੀ 'ਚ ਰੋਹਿਤ ਨੇ ਬੰਗਲਾਦੇਸ਼ ਖਿਲਾਫ 123 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਆਪਣੀ ਫਿਟਨੈੱਸ ਨੂੰ ਤਾਂ ਸਾਬਤ ਕੀਤਾ ਹੀ ਹੈ ਤੇ ਨਾਲ ਭਾਰਤੀ ਟੀਮ ਨੂੰ ਫਾਈਨਲ 'ਚ ਪਹੁੰਚਾਉਣ 'ਚ ਵੀ ਆਪਣਾ ਅਹਿਮ ਯੋਗਦਾਨ ਪਾਇਆ ਹੈ।