ਰੋਹਿਤ ਦੱਖਣੀ ਅਫਰੀਕਾ ਦੇ ਵਿਰੁੱਧ ਟੈਸਟ ਸੀਰੀਜ਼ ਤੋਂ ਬਾਹਰ, ਇਸ ਖਿਡਾਰੀ ਨੂੰ ਮਿਲਿਆ ਮੌਕਾ

12/13/2021 8:59:34 PM

ਨਵੀਂ ਦਿੱਲੀ- ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਦੱਖਣੀ ਅਫਰੀਕਾ ਦੇ ਵਿਰੁੱਧ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਤੋਂ ਬਾਹਰ ਹੋ ਗਏ ਹਨ ਕਿਉਂਕਿ ਮੁੰਬਈ ਵਿਚ ਟੀਮ ਦੇ ਨੈੱਟ ਸੈਸ਼ਨ ਦੌਰਾਨ ਉਸਦੇ ਪੈਰ ਦੀਆਂ ਮਾਸਪੇਸ਼ੀਆਂ ਦੀ ਪੁਰਾਣੀ ਸੱਟ ਉੱਭਰ ਆਈ ਅਤੇ ਨਾਲ ਹੀ ਉਸਦੇ ਨਾਲ ਹੱਥ ਵਿਚ ਸੱਟ ਲੱਗ ਗਈ ਹੈ। ਭਾਰਤ-ਏ ਦੇ ਕਪਤਾਨ ਪ੍ਰਿਯਾਂਕ ਪੰਚਾਲ ਟੈਸਟ ਸੀਰੀਜ਼ ਦੇ ਲਈ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਰੋਹਿਤ ਸ਼ਰਮਾ ਦਾ ਵਿਕਲਪ ਹੋਣਗੇ। 

ਇਹ ਖ਼ਬਰ ਪੜ੍ਹੋ- ਡਿ ਕੌਕ ਭਾਰਤ ਵਿਰੁੱਧ ਟੈਸਟ ਸੀਰੀਜ਼ ਤੋਂ ਹੋ ਸਕਦੇ ਹਨ ਬਾਹਰ, ਸਾਹਮਣੇ ਆਈ ਵਜ੍ਹਾ


ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਪ੍ਰੈਸ ਰਿਲੀਜ਼ ਵਿਚ ਕਿਹਾ ਕਿ ਭਾਰਤੀ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਕੱਲ ਮੁੰਬਈ ਵਿਚ ਟ੍ਰੇਨਿੰਗ ਸੈਸ਼ਨ ਦੇ ਦੌਰਾਨ ਪੈਰ ਦੀਆਂ ਮਾਸਪੇਸ਼ੀਆਂ ਵਿਚ ਸੱਟ ਲੱਗੀ ਹੈ। ਉਹ ਦੱਖਣੀ ਅਫਰੀਕਾ ਦੇ ਵਿਰੁੱਧ ਆਗਾਮੀ ਤਿੰਨ ਟੈਸਟ ਦੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਪ੍ਰਿਯਾਂਕ ਪੰਚਾਲ ਟੈਸਟ ਟੀਮ ਵਿਚ ਰੋਹਿਤ ਸ਼ਰਮਾ ਦੀ ਜਗ੍ਹਾ ਲੈਣਗੇ। ਬੀ. ਸੀ. ਸੀ. ਆਈ. ਦੇ ਕਾਰਜਕਾਰੀ ਨੇ ਉਪ ਕਪਤਾਨ ਦਾ ਐਲਾਨ ਨਹੀਂ ਕੀਤਾ ਹੈ ਪਰ ਲੋਕੇਸ਼ ਰਾਹੁਲ ਟੈਸਟ ਸੀਰੀਜ਼ ਦੇ ਲਈ ਉਪ ਕਪਤਾਨ ਦੀ ਦੌੜ ਵਿਚ ਸਭ ਤੋਂ ਅੱਗੇ ਮੰਨੇ ਜਾ ਰਹੇ ਹਨ। ਹੋਰ ਦਾਅਵੇਦਾਰ ਰਿਸ਼ਭ ਪੰਤ ਤੇ ਰਵੀਚੰਦਰਨ ਅਸ਼ਵਿਨ ਹੋ ਸਕਦੇ ਹਨ। ਅਜਿੰਕਯ ਰਹਾਨੇ ਨੂੰ ਹਾਲ ਹੀ ਵਿਚ ਉਪ ਕਪਤਾਨ ਦੀ ਭੂਮਿਕਾ ਤੋਂ ਹਟਾਇਆ ਗਿਆ ਸੀ ਕਿਉਂਕਿ ਆਖਰੀ ਇਲੈਵਨ ਵਿਚ ਉਸਦੀ ਜਗ੍ਹਾ ਪੱਕੀ ਨਹੀਂ ਹੈ।


ਟੈਸਟ ਸੀਰੀਜ਼ 15 ਜਨਵਰੀ ਨੂੰ ਖਤਮ ਹੋਵੇਗੀ, ਜਿਸ ਤੋਂ ਬਾਅਦ ਪਾਰਲ ਵਿਚ 19 ਜਨਵਰੀ ਤੋਂ ਤਿੰਨ ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਇਸ ਅਭਿਆਸ ਸੈਸ਼ਨ ਦੇ ਦੌਰਾਨ ਭਾਰਤੀ ਟੀਮ ਦੇ ਥ੍ਰੋਅ ਡਾਊਨ ਰਘੁ ਨੇ ਰੋਹਿਤ ਨੂੰ ਗੇਂਦ ਸੁੱਟੀ। ਰੋਹਿਤ ਗੇਂਦ ਨੂੰ ਠੀਕ ਤਰ੍ਹਾਂ ਨਾਲ ਸਮਝ ਨਹੀਂ ਸਕੇ ਤੇ ਗੇਂਦ ਉਸਦੇ ਹੱਥ ਵਿਚ ਲੱਗ ਗਈ। ਬੀ. ਸੀ. ਸੀ. ਆਈ. ਨੇ ਹੁਣ ਤੱਕ ਰੋਹਿਤ ਸ਼ਰਮਾ ਦੇ ਸਕੈਨ ਦੀ ਰਿਪੋਰਟ ਦੀ ਜਾਣਕਾਰੀ ਨਹੀਂ ਦਿੱਤੀ ਹੈ, ਜਿਸ ਨਾਲ ਉਸਦੀ ਸੱਟ ਦੀ ਗੰਭੀਰਤਾ ਦਾ ਪਤਾ ਲੱਗੇਗਾ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh