ਰੋਹਿਤ ਨੇ ਛੱਡਿਆ ਕੈਚ, ਕੋਹਲੀ ਬੋਲੇ- ਕੈਚ ਕਰਨਾ ਨਹੀਂ ਆਉਂਦਾ ਤਾਂ ਸਲਿਪ 'ਚ ਖੜ੍ਹਾ ਕਿਉਂ ਹੁੰਦਾ ਹੈ

09/22/2017 4:10:45 PM

ਕੋਲਕਾਤਾ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਮੈਦਾਨ ਵਿਚ ਮੈਚ ਨੂੰ ਲੈ ਕੇ ਹਮੇਸ਼ਾ ਗੰਭੀਰ ਹੁੰਦੇ ਹਨ। ਬੱਲੇਬਾਜ਼ੀ ਹੋਵੇ ਜਾਂ ਫੀਲਡਿੰਗ ਪਰ ਮੈਚ ਦੇ ਅੰਤ ਤੱਕ ਕੋਹਲੀ ਆਪਣੇ ਹਮਲਾਵਰ ਰਵੱਈਏ ਦਾ ਨਮੂਨਾ ਪੇਸ਼ ਕਰਦੇ ਹਨ। ਇਸਦਾ ਹੀ ਨਤੀਜਾ ਹੈ ਕਿ ਅੱਜ ਇਹ ਸਟਾਰ ਖਿਡਾਰੀ ਬੁਲੰਦੀਆਂ ਨੂੰ ਛੂਹ ਰਿਹਾ ਹੈ। ਜੇਕਰ ਖਿਡਾਰੀ ਗਲਤੀ ਕਰਦਾ ਹੈ ਤਾਂ ਕੋਹਲੀ ਉਸਨੂੰ ਸਾਫ਼ ਤੌਰ ਉੱਤੇ ਦੱਸ ਦਿੰਦੇ ਹਨ। ਦੂਜੇ ਵਨਡੇ ਵਿਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਜਦੋਂ ਰੋਹਿਤ ਸ਼ਰਮਾ ਨੇ ਆਸਟਰੇਲੀਆ ਦੇ ਬੱਲੇਬਾਜ਼ ਟ੍ਰੇਵਿਸ ਹੇਡ ਦਾ ਕੈਚ ਛੱਡਿਆ।
ਭੁਵਨੇਸ਼ਵਰ ਕੁਮਾਰ ਦੀ ਗੇਂਦ ਉੱਤੇ ਟ੍ਰੇਵਿਸ ਹੇਡ ਨੇ ਸਲਿਪ ਵੱਲ ਸ਼ਾਰਟ ਖੇਡਿਆ। ਸਲਿਪ ਉੱਤੇ ਰੋਹਿਤ ਸ਼ਰਮਾ ਖੜ੍ਹੇ ਸਨ ਅਤੇ ਉਹ ਕੈਚ ਫੜਨ ਵਿਚ ਨਾਕਾਮ ਰਹੇ। ਇਸਦੇ ਬਾਅਦ ਕੋਹਲੀ ਰੋਹਿਤ ਦੀ ਵੱਲ ਗਏ ਅਤੇ ਬੋਲੇ ਕਿ ਕੈਚ ਫੜ੍ਹਨਾ ਨਹੀਂ ਆਉਂਦਾ ਤਾਂ ਸਲਿਪ ਵਿਚ ਖੜ੍ਹਾ ਕਿਉਂ ਹੁੰਦਾ ਹੈ। ਹਾਲਾਂਕਿ ਕੋਹਲੀ ਨੇ ਇਹ ਸ਼ਬਦ ਮਜ਼ਾਕ ਵਿਚ ਕਹੇ ਸਨ। ਉਨ੍ਹਾਂ ਨੇ ਭਾਵੇਂ ਹੀ ਰੋਹਿਤ ਨੂੰ ਇਹ ਮਜ਼ਾਕੀਆ ਅੰਦਾਜ਼ ਵਿਚ ਕਿਹਾ ਹੋਵੇ, ਪਰ ਉਨ੍ਹਾਂ ਨੇ ਆਪਣੀ ਗੱਲ ਸਾਹਮਣੇ ਰੱਖ ਦਿੱਤੀ ਸੀ।
ਦੱਸ ਦਈਏ ਕਿ ਰੋਹਿਤ ਸ਼ਰਮਾ ਦੂਜੇ ਮੈਚ ਵਿੱਚ ਕੁਝ ਖਾਸ ਨਹੀਂ ਕਰ ਸਕੇ ਸਿਰਫ 7 ਦੌੜਾਂ ਬਣਾ ਕੇ ਚਲਦੇ ਬਣੇ ਸਨ। ਹਾਲਾਂਕਿ ਉਨ੍ਹਾਂ ਨੇ ਪਹਿਲੇ ਮੈਚ ਵਿਚ 28 ਦੌੜਾਂ ਦੀ ਪਾਰੀ ਖੇਡੀ ਸੀ। ਉਥੇ ਹੀ ਕਪਤਾਨ ਕੋਹਲੀ ਦੂਜੇ ਮੈਚ ਵਿਚ ਭਾਰਤ ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੀ 92 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤੀ ਟੀਮ ਨੇ ਇਹ ਮੁਕਾਬਲਾ 50 ਦੌੜਾਂ ਨਾਲ ਜਿੱਤ ਲਿਆ। ਇਸ ਜਿੱਤ ਨਾਲ ਭਾਰਤ ਵਨ ਡੇ ਰੈਂਕਿੰਗ ਵਿਚ ਪਹਿਲੇ ਸਥਾਨ ਉੱਤੇ ਵੀ ਪਹੁੰਚ ਗਿਆ।