ਰੋਹਿਤ ਕੁਮਾਰ ਹੋਣਗੇ ਬੇਂਗਲੁਰੂ ਬੁਲਸ ਦੇ ਕਪਤਾਨ

07/16/2017 2:05:21 PM

ਬੇਂਗਲੁਰੂ—ਸਟਾਰ ਰਾਈਡਰ ਰੋਹਿਤ ਕੁਮਾਰ ਅਤੇ ਡਿਫੈਂਡਰ ਰਵਿੰਦਰ ਪਹਿਲ ਨੂੰ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੀਜ਼ਨ ਦੇ ਲਈ ਬੇਂਗਲੁਰੂ ਬੁਲਸ ਦਾ ਕ੍ਰਮਵਾਰ ਕਪਤਾਨ ਅਤੇ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ। ਪਿਛਲੇ ਸੀਜ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਬੇਂਗਲੁਰੂ ਦੀ ਟੀਮ ਨੇ 28 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਲੀਗ ਦੇ ਲਈ ਟੀਮ ਦਾ ਐਲਾਨ ਕੀਤਾ ਹੈ ਜੋ ਯੁਵਾ ਅਤੇ ਤਜਰਬੇ ਦਾ ਚੰਗਾ ਰਲੇਵਾਂ ਹੈ।
ਰੋਹਿਤ ਅਤੇ ਰਵਿੰਦਰ ਤੋਂ ਇਲਾਵਾ ਹਰੀਸ਼ ਨਾਈਕ, ਰੋਹਿਤ, ਗੁਰਵਿੰਦਰ ਸਿੰਘ, ਅੰਕਿਤ ਸਾਂਗਵਾਨ, ਮਹਿੰਦਰ ਸਿੰਘ, ਪ੍ਰੀਤਮ ਛਿੱਲਰ, ਅਮਿਤ, ਆਸ਼ੀਸ਼ ਕੁਮਾਰ, ਸਚਿਨ ਕੁਮਾਰ, ਅਮਿਤ ਸ਼ੇਰੋਨ, ਸਿਨੋਥਰਨ ਕਾਨੇਸ਼ਰਾਜ੍ਹ, ਪ੍ਰਦੀਪ, ਅਜੇ ਕੁਮਾਰ, ਸੁਨੀਲ, ਸੁਮਿਤ, ਅੰਜਯ ਸ਼੍ਰੇਸ਼ਠ ਅਤੇ ਕੁਲਦੀਪ ਸਿੰਘ ਵੀ ਟੀਮ 'ਚ ਸ਼ਾਮਲ ਹਨ। ਸਾਬਕਾ ਕਬੱਡੀ ਖਿਡਾਰੀ ਅਤੇ ਅਰਜੁਨ ਪੁਰਸਕਾਰ ਜੇਤੂ ਰਣਧੀਰ ਸਿੰਘ ਟੀਮ ਦੇ ਕੋਚ ਹੋਣਗੇ।