ਰੋਹਿਤ ਲਈ ਪਿਛਲੇ 6 ਮਹੀਨੇ ਸਨ ਸਭ ਤੋਂ ਮੁਸ਼ਕਿਲ : ਰਿਤਿਕਾ

05/25/2017 4:23:40 AM

ਨਵੀਂ ਦਿੱਲੀ— ਮੁੰਬਈ ਨੂੰ ਆਪਣੀ ਕਪਤਾਨੀ ਵਿਚ ਤੀਜੀ ਵਾਰ ਟੀ-20 ਲੀਗ ਜੇਤੂ ਬਣਾਉਣ ਵਾਲੇ ਕਪਤਾਨ ਰੋਹਿਤ ਸ਼ਰਮਾ ਲਈ ਵਾਪਸੀ ਕਰਨਾ ਤੇ ਖੁਦ ਨੂੰ ਫਿਰ ਤੋਂ ਸਾਬਤ ਕਰਨਾ ਇਕ ਚੁਣੌਤੀ ਦੀ ਤਰ੍ਹਾਂ ਸੀ ਤੇ ਪਿਛਲੇ ਛੇ ਮਹੀਨਿਆਂ ਦਾ ਸਮਾਂ ਉਸ ਲਈ ਕਾਫੀ ਮੁਸ਼ਕਿਲ ਭਰਿਆ ਰਿਹਾ।
ਰੋਹਿਤ ਦੀ ਪਤਨੀ ਰਿਤਿਕਾ ਸਜਦੇਹ ਨੇ ਮੁੰਬਈ ਦੇ ਤੀਜੀ ਵਾਰ ਚੈਂਪੀਅਨ ਬਣਨ ਤੋਂ ਬਾਅਦ ਟਵਿਟਰ 'ਤੇ ਆਪਣੇ ਪਤੀ ਤੇ ਕਪਤਾਨ ਲਈ ਇਕ ਸੰਦੇਸ਼ ਵਿਚ ਇਸ ਦਾ ਖੁਲਾਸਾ ਕੀਤਾ। ਰਿਤਿਕਾ ਨੇ ਲਿਖਿਆ ਕਿ ਤੁਸੀਂ ਮੁਸ਼ਕਿਲ ਦੌਰ 'ਚੋਂ ਲੰਘਣ ਤੋਂ ਬਾਅਦ ਜ਼ਿਆਦਾ ਮਜ਼ਬੂਤ, ਤੇਜ਼ ਤੇ ਦ੍ਰਿੜ੍ਹ ਵਿਸ਼ਵਾਸ ਨਾਲ ਵਾਪਸ ਆਏ। ਮੈਂ ਤੁਹਾਡੇ ਜਿੰਨਾ ਮਜ਼ਬੂਤ ਵਿਅਕਤੀ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਦੇਖਿਆ। ਮੈਨੂੰ ਤੁਹਾਡੇ 'ਤੇ ਬਹੁਤ ਮਾਣ ਹੈ। ਤੁਹਾਨੂੰ ਤੇ ਤੁਹਾਡੇ ਖਿਡਾਰੀਆਂ ਨੂੰ ਵਧਾਈ ਕਿ ਤੁਸੀਂ ਦੁਬਾਰਾ ਕੱਪ ਜਿੱਤ ਕੇ ਲਿਆਏ।