Rohit agian trolled: ਧਨੀਆ ਲੈ ਕੇ ਪਰਤਿਆ ਤਾਂ ਉਸ ਸਮੇਂ ਹੋਇਆ ਰੋਹਿਤ ਆਊਟ

02/22/2018 2:38:13 AM

ਨਵੀਂ ਦਿੱਲੀ— ਅਫਰੀਕਾ ਦੀ ਧਰਤੀ 'ਤੇ ਲਗਾਤਾਰ ਫਲੋਪ ਚਲ ਰਹੇ ਰੋਹਿਤ ਸ਼ਰਮਾ ਦਾ ਬੱਲਾ ਇਕ ਵਾਰ ਫਿਰ ਤੋਂ ਨਹੀਂ ਚੱਲਿਆ। ਸੈਂਚੁਰੀਅਨ 'ਚ ਚੱਲ ਰਹੇ ਦੂਜੇ ਟੀ-20 ਮੁਕਾਬਲੇ 'ਚ ਰੋਹਿਤ ਬਿਨ੍ਹਾਂ ਖਾਤਾ ਖੋਲੇ ਆਊਟ ਹੋ ਗਏ। ਰੋਹਿਤ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੋਸ਼ਲ ਮੀਡੀਆ 'ਤੇ ਟਰੋਲ ਹੋਏ। ਪਹਿਲੇ ਟੀ-20 ਮੁਕਾਬਲੇ 'ਚ ਰੋਹਿਤ ਨੇ 21 ਦੌੜਾਂ ਦੀ ਪਾਰੀ ਖੇਡੀ ਸੀ। ਦੱਖਣੀ ਅਫਰੀਕਾ ਦੇ ਖਿਲਾਫ ਵਨ ਡੇ ਸੀਰੀਜ਼ 'ਚ ਵੀ ਰੋਹਿਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ। ਦੂਜੇ ਟੀ-20 ਦੀ ਇਸ ਪਾਰੀ ਨੂੰ ਦੇਖ ਕੇ ਲੋਕਾਂ ਨੇ ਟਵਿੱਟਰ 'ਤੇ ਕੁਮੈਂਟ ਕੀਤੇ ਹਨ। ਕੋਈ ਬੋਲ ਰਿਹਾ ਹੈ ਧਨੀਆ ਲੈ ਕੇ ਆ ਗਿਆ ਹੈ ਤਾਂ ਇਸ ਦੇ ਦੌਰਾਨ ਰੋਹਿਤ ਆਊਟ ਹੋ ਗਿਆ।