Asian Games 2023 : ਬੋਪੰਨਾ-ਰੁਤੁਜਾ ਨੇ ਮਿਕਸਡ ਡਬਲਜ਼ ਟੈਨਿਸ ਵਿੱਚ ਜਿੱਤਿਆ ਸੋਨ ਤਮਗਾ

09/30/2023 6:07:15 PM

ਸਪੋਰਟਸ ਡੈਸਕ- ਭਾਰਤ ਦੇ ਅਨੁਭਵੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਏਸ਼ੀਆਈ ਖੇਡਾਂ 'ਚ ਕਮਾਲ ਕਰ ਦਿਖਾਇਆ। ਉਨ੍ਹਾਂ ਨੇ 42 ਸਾਲ ਦੀ ਉਮਰ ਵਿੱਚ ਸੋਨ ਤਮਗਾ ਜਿੱਤਿਆ। ਬੋਪੰਨਾ ਸ਼ਨੀਵਾਰ (30 ਸਤੰਬਰ) ਨੂੰ ਰੁਤੁਜਾ ਭੋਸਲੇ ਦੇ ਨਾਲ ਮਿਕਸਡ ਡਬਲਜ਼ ਮੁਕਾਬਲੇ ਵਿੱਚ ਚੈਂਪੀਅਨ ਬਣੇ। ਉਨ੍ਹਾਂ ਨੇ ਚੀਨੀ ਤਾਈਪੇ ਦੇ ਸੁੰਗ ਹਾਓ ਅਤੇ ਐਨ ਸ਼ੂਓ ਨੂੰ 2-6, 6-3 (10-4) ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਰਾਮਕੁਮਾਰ ਰਾਮਨਾਥਨ ਅਤੇ ਸਾਕੇਤ ਮਾਈਨੇਨੀ ਦੀ ਜੋੜੀ ਨੇ ਪੁਰਸ਼ ਡਬਲਜ਼ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ।

 

ਇਹ ਵੀ ਪੜ੍ਹੋ-ਪਾਕਿਸਤਾਨੀ ਟੀਮ ਨੂੰ ਭਾਰਤ 'ਚ ਨਹੀਂ ਮਿਲੇਗਾ ਬੀਫ, ਸਾਹਮਣੇ ਆਇਆ ਪੂਰਾ ਮੈਨਿਊ
ਬੋਪੰਨਾ ਅਤੇ ਰੁਤੁਜਾ ਨੇ ਮੈਚ ਵਿੱਚ ਹੌਲੀ ਸ਼ੁਰੂਆਤ ਕੀਤੀ। ਦੋਵਾਂ ਨੇ ਪਹਿਲਾ ਸੈੱਟ 2-6 ਨਾਲ ਗੁਆਇਆ। ਪਹਿਲਾ ਸੈੱਟ ਗੁਆਉਣ ਤੋਂ ਬਾਅਦ ਬੋਪੰਨਾ ਅਤੇ ਰੁਤੁਜਾ ਨੇ ਜ਼ੋਰਦਾਰ ਵਾਪਸੀ ਕੀਤੀ। ਦੋਵਾਂ ਨੇ ਦੂਜਾ ਸੈੱਟ 6-3 ਨਾਲ ਜਿੱਤਿਆ। ਇਸ ਤੋਂ ਬਾਅਦ ਦੂਜੇ ਸੈੱਟ ਵਿੱਚ ਸੁਪਰ ਟਾਈ-ਬ੍ਰੇਕ ਰਿਹਾ। ਇਸ ਵਿੱਚ ਬੋਪੰਨਾ ਅਤੇ ਰੁਤੁਜਾ ਨੇ 10-4 ਨਾਲ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ- ਏਸ਼ੀਆਈ ਗੇਮਜ਼ 'ਚ ਸ਼ੂਟਿੰਗ ਟੀਮ ਨੇ ਰਚਿਆ ਇਤਿਹਾਸ, ਸੋਨੇ ਅਤੇ ਚਾਂਦੀ ਦੇ ਤਮਗੇ 'ਤੇ ਕਬਜ਼ਾ

 

ਬੋਪੰਨਾ ਦਾ ਦੂਜਾ ਸੋਨ ਤਮਗਾ
ਰੋਹਨ ਬੋਪੰਨਾ ਹੁਣ ਦੋ ਵਾਰ ਏਸ਼ੀਆਈ ਖੇਡਾਂ ਦਾ ਚੈਂਪੀਅਨ ਬਣ ਗਿਆ ਹੈ। ਉਨ੍ਹਾਂ ਨੇ 2018 ਵਿੱਚ ਦਿਵਿਜ ਸ਼ਰਨ ਨਾਲ ਪੁਰਸ਼ ਡਬਲਜ਼ 'ਚ ਜਿੱਤ ਹਾਸਲ ਕੀਤੀ ਸੀ। ਇਸ 43 ਸਾਲਾ ਖਿਡਾਰੀ ਨੇ ਸਾਬਤ ਕਰ ਦਿੱਤਾ ਕਿ ਉਮਰ ਸਿਰਫ਼ ਇੱਕ ਨੰਬਰ ਹੈ। ਰੁਤੁਜਾ ਨੂੰ ਵੀ ਆਪਣੇ ਤਜਰਬੇ ਦਾ ਲਾਭ ਮਿਲਿਆ। ਦੋਵਾਂ ਨੇ ਮਿਲ ਕੇ ਚੀਨੀ ਤਾਈਪੇ ਦੀ ਜੋੜੀ ਨੂੰ ਹੈਰਾਨ ਕਰ ਦਿੱਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

 

 

Aarti dhillon

This news is Content Editor Aarti dhillon