ਟੋਕੀਓ ਓਲੰਪਿਕ ''ਚ ਸ਼ਰਨ ਦੇ ਨਾਲ ਖੇਡਣਾ ਚਾਹੁੰਦਾ ਹਾਂ, ਪਰ ਰੈਂਕਿੰਗ ਸੁਧਾਰਨੀ ਹੋਵੇਗੀ : ਬੋਪੰਨਾ

09/21/2019 9:58:49 AM

ਚੇਨਈ— ਭਾਰਤੀ ਟੈਨਿਸ ਸਟਾਰ ਰੋਹਨ ਬੋਪੰਨਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅਗਲੇ ਸਾਲ ਟੋਕੀਓ ਓਲੰਪਿਕ 'ਚ ਪੁਰਸ਼ ਸਿੰਗਲ 'ਚ ਦਿਵਿਜ ਸ਼ਰਨ ਦੇ ਨਾਲ ਜੋੜੀ ਬਣਾਉਣਾ ਚਾਹੁੰਦੇ ਹਨ ਪਰ ਇਸ ਦੇ ਲਈ ਉਨ੍ਹਾਂ ਨੂੰ ਆਪਣੀ ਰੈਂਕਿੰਗ 'ਚ ਸੁਧਾਰ ਕਰਨਾ ਹੋਵੇਗਾ। ਬੋਪੰਨਾ ਨੇ ਸਾਲ ਦੇ ਸ਼ੁਰੂ 'ਚ ਸ਼ਰਨ ਦੇ ਨਾਲ ਜੋੜੀ ਬਣਾਈ ਸੀ ਅਤੇ ਪੁਣੇ ਓਪਨ ਦਾ ਖਿਤਾਬ ਜਿੱਤਿਆ ਸੀ।

ਬਾਅਦ 'ਚ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਦੇ ਨਾਲ ਜੋੜੀ ਬਣਾਉਣ ਵਾਲੇ ਬੋਪੰਨਾ ਨੇ ਕਿਹਾ, ''ਮੈਂ ਪੁਣੇ 'ਚ ਦਿਵਿਜ ਦੇ ਨਾਲ ਸ਼ੁਰੂਆਤ ਕੀਤੀ ਸੀ। ਮੈਂ ਅਤੇ ਦਿਵਿਜ ਪੂਰੇ ਸਾਲ ਖੇਡਣਾ ਚਾਹੁੰਦੇ ਸਨ ਪਰ ਸਾਡੀ ਰੈਂਕਿੰਗ ਚੰਗੀ ਨਹੀਂ ਸੀ।''  ਉਨ੍ਹਾਂ ਕਿਹਾ, ''ਸਾਨੂੰ ਮਾਰਚ 'ਚ ਮਜਬੂਰ ਹੋ ਕੇ ਜੋੜੀਦਾਰ ਬਦਲਣੇ ਪਏ ਕਿਉਂਕਿ ਸਾਨੂੰ ਕਿਸੇ ਮਾਸਟਰਸ ਸੀਰੀਜ਼ 'ਚ ਪ੍ਰਵੇਸ਼ ਨਹੀਂ ਮਿਲ ਰਿਹਾ ਸੀ। ਬਦਕਿਸਮਤੀ ਨਾਲ ਉਸ ਸਮੇਂ ਸਾਡੇ ਕੋਲ ਜੋੜੀਦਾਰ ਬਦਲਣ ਤੋਂ ਇਲਾਵਾ ਕੋਈ ਬਦਲ ਨਹੀਂ ਸੀ।''

Tarsem Singh

This news is Content Editor Tarsem Singh