ਰੋਜਰ ਬਿੰਨੀ ਬਣੇ BCCI ਦੇ ਨਵੇਂ ਪ੍ਰਧਾਨ, ਸਾਲਾਨਾ ਆਮ ਬੈਠਕ ''ਚ ਲਿਆ ਗਿਆ ਫ਼ੈਸਲਾ

10/18/2022 2:06:36 PM

ਸਪੋਰਟਸ ਡੈਸਕ : ਸਾਬਕਾ ਭਾਰਤੀ ਕ੍ਰਿਕਟਰ ਅਤੇ 1983 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰੋਜਰ ਬਿੰਨੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਨਵੇਂ ਪ੍ਰਧਾਨ ਬਣ ਗਏ ਹਨ। ਮੰਗਲਵਾਰ ਨੂੰ ਬੀ. ਸੀ. ਸੀ. ਆਈ. ਦੀ ਸਾਲਾਨਾ ਆਮ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ। ਇਸ ਤੋਂ ਪਹਿਲਾਂ ਸੌਰਵ ਗਾਂਗੁਲੀ 2019 ਤੋਂ ਇਹ ਅਹੁਦਾ ਸੰਭਾਲ ਰਹੇ ਸਨ।

ਇਹ ਵੀ ਪੜ੍ਹੋ : T20 WC 2022 : ਮੁਹੰਮਦ ਸ਼ੰਮੀ ਨੇ ਸ਼ਾਹੀਨ ਅਫਰੀਦੀ ਨੂੰ ਦਿੱਤੇ ਗੇਂਦਬਾਜ਼ੀ ਦੇ ਟਿਪਸ

ਇਹ 67 ਸਾਲਾ ਸਾਬਕਾ ਕ੍ਰਿਕਟਰ (ਰੋਜਰ ਬਿੰਨੀ) ਹੀ ਬੀ. ਸੀ. ਸੀ. ਆਈ. ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਸੀ। ਇਸ ਤਰ੍ਹਾਂ ਉਹ ਬਿਨਾਂ ਵਿਰੋਧ ਬੀ. ਸੀ. ਸੀ. ਆਈ. ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਰੋਜਰ ਬਿੰਨੀ ਕਰਨਾਟਕ ਰਾਜ ਕ੍ਰਿਕਟ ਸੰਘ ਦੇ ਪ੍ਰਧਾਨ ਹਨ ਪਰ ਬੀ. ਸੀ. ਸੀ. ਆਈ. ਦੇ ਪ੍ਰਧਾਨ ਬਣਨ ਤੋਂ ਬਾਅਦ ਅਸਤੀਫਾ ਦੇ ਦੇਣਗੇ। ਅਹੁਦੇਦਾਰਾਂ ਵਲੋਂ ਇਹ ਚੋਣ ਸਿਰਫ਼ ਇੱਕ ਰਸਮ ਹੀ ਸੀ ਕਿਉਂਕਿ ਉਹ ਬਿਨਾਂ ਮੁਕਾਬਲਾ ਚੁਣੇ ਜਾਣੇ ਸਨ। ਰੋਜਰ ਬਿੰਨੀ ਬੀ. ਸੀ. ਸੀ. ਆਈ. ਦੇ 36ਵੇਂ ਪ੍ਰਧਾਨ ਬਣੇ ਹਨ।

ਰੋਜਰ ਬਿੰਨੀ ਦਾ ਕਰੀਅਰ

ਜ਼ਿਕਰਯੋਗ ਹੈ ਕਿ ਸਾਲ 1979 'ਚ ਪਾਕਿਸਤਾਨ ਦੇ ਖਿਲਾਫ ਬੈਂਗਲੁਰੂ ਟੈਸਟ 'ਚ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕਰਨ ਵਾਲੇ ਰੋਜਰ ਬਿੰਨੀ ਨੇ 1979 ਤੋਂ 1987 ਤੱਕ 27 ਟੈਸਟ ਅਤੇ 72 ਵਨ ਡੇ ਇੰਟਰਨੈਸ਼ਨਲ ਮੈਚਾਂ 'ਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ ਅਤੇ ਉਸ ਨੇ ਟੈਸਟ ਕਰੀਅਰ 'ਚ 3.63 ਦੇ ਔਸਤ ਨਾਲ 47 ਵਿਕਟਾਂ ਲਈਆਂ ਹਨ। ਵਨਡੇ ਵਿੱਚ ਉਸ ਨੇ 77 ਵਿਕਟਾਂ ਆਪਣੇ ਨਾਂ ਕੀਤੀਆਂ। । ਇਸ ਤੋਂ ਇਲਾਵਾ ਉਸ ਨੇ ਟੈਸਟ 'ਚ 830 ਦੌੜਾਂ ਅਤੇ ਵਨਡੇ 'ਚ 629 ਦੌੜਾਂ ਵੀ ਬਣਾਈਆਂ।

ਇਹ ਵੀ ਪੜ੍ਹੋ : ਗੋਲਫਰ ਜੀਵ ਮਿਲਖਾ ਸਿੰਘ ਦੀ ਸ਼ਿਕਾਇਤ ਖਾਰਜ, ਭੁਗਤਣੇ ਪੈਣਗੇ 85 ਹਜ਼ਾਰ ਦੇ 63 ਟ੍ਰੈਫਿਕ ਚਲਾਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh