ਵਨ ਡੇ ''ਚ ਦਿੱਲੀ ਦੀ ਕਪਤਾਨੀ ਸੰਭਾਲੇਗਾ ਰਿਸ਼ਭ

09/24/2017 4:21:45 AM

ਨਵੀਂ ਦਿੱਲੀ— ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇਕ ਦਿਨਾ ਮੈਚਾਂ 'ਚ ਦਿੱਲੀ ਦੀ ਕਪਤਾਨੀ ਸੰਭਾਲੇਗਾ। ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ (ਡੀ. ਸੀ. ਸੀ. ਏ.) ਨੇ ਤਜਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਰਣਜੀ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਸੀ।
4 ਸਾਲ ਤਕ ਰਣਜੀ ਟੀਮ ਦੀ ਕਪਤਾਨੀ ਸੰਭਾਲਣ ਵਾਲੇ ਗੌਤਮ ਗੰਭੀਰ ਨੇ ਇਸ ਵਾਰ ਕਪਤਾਨੀ ਸੰਭਾਲਣ 'ਚ ਅਸਮਰੱਥਤਾ ਜਤਾਈ ਸੀ। ਡੀ. ਸੀ. ਸੀ. ਏ. ਨੇ ਇਸ ਦੇ ਨਾਲ ਹੀ ਪੰਤ ਨੂੰ ਇਕ ਦਿਨਾ ਮੈਚਾਂ ਲਈ ਕਪਤਾਨ ਬਰਕਰਾਰ ਰੱਖਣ ਦਾ ਫੈਸਲਾ ਕੀਤਾ। ਪੰਤ ਨੂੰ ਪਿਛਲੇ ਸੈਸ਼ਨ 'ਚ ਵਿਜੇ ਹਜ਼ਾਰੇ ਟਰਾਫੀ ਤੋਂ ਪਹਿਲਾਂ ਦਿੱਲੀ ਦੀ ਇਕ ਦਿਨਾ ਟੀਮ ਦਾ ਕਪਤਾਨ ਬਣਾਇਆ ਗਿਆ ਸੀ। ਡੀ. ਸੀ. ਸੀ. ਏ. ਦੀ ਸੀਨੀਅਰ ਚੋਣ ਕਮੇਟੀ ਦੇ ਪ੍ਰਧਾਨ ਅਤੁਲ ਵਾਸਨ ਨੇ ਕਿਹਾ ਕਿ ਪੰਤ ਦਿੱਲੀ ਕ੍ਰਿਕਟ ਦਾ ਭਵਿੱਖ ਹੈ ਤੇ ਅਸੀਂ ਉਸ ਨੂੰ ਤਿਆਰ ਕਰਨਾ ਚਾਹੁੰਦੇ ਹਾਂ। ਗੰਭੀਰ ਉਸ ਲਈ ਮੈਂਟਰ ਦੀ ਤਰ੍ਹਾਂ ਰਹੇਗਾ।