ਰਿਸ਼ਭ ਪੰਤ ਤੇ ਕੁਲਦੀਪ ਨੇ ਹੋਟਲ ਦੇ ਕੋਰੀਡੋਰ ਨੂੰ ਪਿੱਚ ਬਣਾ ਕੇ ਕੀਤਾ ਅਭਿਆਸ (ਦੇਖੋ ਵੀਡੀਓ)

08/11/2019 3:19:08 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਵੈਸਟਇੰਡੀਜ਼ ਦੇ ਖਿਲਾਫ ਆਖਰੀ ਟੀ-20 ਇੰਟਰਨੈਸ਼ਨਲ 'ਚ ਆਪਣੀ ਲੈਅ ਹਾਸਲ ਕਰ ਚੁੱਕੇ ਹਨ ਤੇ ਹੁਣ ਉਹ ਵਨ-ਡੇ ਮੈਚਾਂ 'ਚ ਜ਼ੋਰਦਾਰ ਪ੍ਰਦਰਸ਼ਨ ਕਰਣ ਲਈ ਬੇਤਾਬ ਹਨ। ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦਾ ਪਹਿਲਾ ਵਨ-ਡੇ ਮੀਂਹ ਦੀ ਭੇਟ ਚੜ ਗਿਆ ਹੈ , ਅਜਿਹੇ 'ਚ 21 ਸਾਲ ਦੇ ਇਸ ਵਿਕਟਕੀਪਰ ਬੱਲੇਬਾਜ਼ ਨੇ ਦੂਜੇ ਵਨ-ਡੇ ਤੋਂ ਪਹਿਲਾਂ ਕਾਫੀ ਪਸੀਨਾ ਬਹਾਇਆ। 

ਐਤਵਾਰ ਦੇ ਦਿਨ ਨੂੰ ਰਿਸ਼ਭ ਪੰਤ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਹ ਹੋਟਲ ਦੇ ਕੋਰੀਡੋਰ 'ਚ ਕੁਲਦੀਪ ਯਾਦਵ ਦੇ ਨਾਲ ਅਭਿਆਸ ਕਰਦੇ ਨਜ਼ਰ ਆ ਰਹੇ ਹੈ। ਇਸ ਵੀਡੀਓ 'ਚ ਕਲਾਈ ਦੇ ਸਪਿਨਰ ਕੁਲਦੀਪ ਯਾਦਵ ਹੋਟਲ ਦੇ ਗਲਿਆਰੇ 'ਚ ਰਿਸ਼ਭ ਪੰਤ ਨੂੰ ਗੇਂਦਾਂ ਸੁੱਟਦੇ ਨਜ਼ਰ ਆ ਰਹੇ ਹਨ। ਦਸਤਾਨੇ ਪਾ ਕੇ ਪੰਤ ਨੂੰ ਕੁਲਦੀਪ ਦੀ ਟਰਨ ਲੈਂਦੀ ਗੇਂਦਾਂ ਨੂੰ ਫੜਦੇ ਵੇਖਿਆ ਜਾ ਸਕਦਾ ਹੈ। ਪੰਤ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿੱਖਿਆ ਹੈ- Where ? When ? What ? Who ? .... No sorry ... I only know the “WHY' (ਕਿੱਥੇ? ਕਦੋਂ ? ਕੀ? ਕੌਣ?...ਮਾਫ ਕਰਨਾ...ਸਿਰਫ ਮੈਨੂੰ ਪਤਾ ਹੈ ਕਿਉਂ)। 

 
 
 
 
 
View this post on Instagram
 
 
 
 
 
 
 
 
 

Where ? When ? What ? Who ? .... No sorry ... I only know the “WHY” :) 🇮🇳 #passion #cricketforlife

A post shared by Rishabh Pant (@rishabpant) on Aug 10, 2019 at 11:48am PDT

ਦਰਅਅਲ ਖ਼ਰਾਬ ਮੌਸਮ ਦੀ ਵਜ੍ਹਾ ਨਾਲ ਪ੍ਰੈਕਟਿਸ ਨਾ ਟੱਲ ਜਾਵੇ, ਇਸ ਲਈ ਟੀਮ ਇੰਡੀਆ ਨੇ ਦੂੱਜੇ ਵਨ-ਡੇ ਨਾਲ ਇਕ ਦਿਨ ਪਹਿਲਾਂ ਇੰਡੋਰ ਪ੍ਰੈਕਟਿਸ 'ਚ ਆਪਣੇ ਹੱਥ ਖੋਲੇ।  ਬੀ. ਸੀ. ਸੀ. ਆਈ ਨੇ ਪ੍ਰੈਕਟਿਸ ਕਰਦੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਸਮੇਤ ਹੋਰ ਖਿਡਾਰੀਆਂ ਦੀਆਂ ਤਸਵੀਰਾਂ ਸ਼ੇਅਰ ਦੀਆਂ ਹਨ। ਇਸ ਦੌਰਾਨ ਹਿਟਮੈਨ ਰੋਹਿਤ ਸ਼ਰਮਾ ਨੂੰ ਮਜ਼ਾਕ ਸੁੱਝਿਆ ਤੇ ਉਹ ਛੱਤਰੀ ਰੱਖ ਕੇ ਬੱਲੇਬਾਜ਼ੀ ਕਰਨ ਨੂੰ ਤਿਆਰ ਨਜ਼ਰ ਆ ਰਹੇ ਹੈ।