ਵੈਸਟਇੰਡੀਜ਼ ਖਿਲਾਫ ਰਿਸ਼ਭ ਪੰਤ ਤੋੜ ਸਕਦਾ ਹੈ ਧੋਨੀ ਦਾ ਇਹ ਟੀ-20 ਰਿਕਾਰਡ

12/06/2019 5:45:45 PM

ਸਪੋਰਟਸ ਡੈਸਕ— ਵੈਸਟਇੰਡੀਜ਼ ਖਿਲਾਫ ਟੀਮ ਇੰਡੀਆ ਅੱਜ ਸ਼ੱਕਰਵਾਰ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ 'ਚ ਪਹਿਲੇ ਟੀ-20 ਮੁਕਾਬਲੇ 'ਚ ਉਤਰੇਗੀ। ਭਾਰਤ ਦੀ ਨਜ਼ਰ ਸਭ ਤੋਂ ਪਹਿਲਾਂ ਮੁਕਾਬਲਾ ਜਿੱਤ ਕੇ ਸੀਰੀਜ਼ 'ਚ ਬੜ੍ਹਤ ਹਾਸਲ ਕਰਨ ਦੀ ਹੋਵੇਗੀ। ਦੂਜੇ ਪਾਸੇ ਟੀਮ ਇੰਡੀਆਂ ਦੇ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਦੀ ਖ਼ਰਾਬ ਫ਼ਾਰਮ ਟੀਮ ਦੀ ਚਿੰਤਾ ਦਾ ਕਾਰਨ ਬਣੀ ਹੋਈ ਹੈ। ਵੈਸਟਇੰਡੀਜ਼ ਖਿਲਾਫ ਖੇਡੀ ਜਾਣ ਵਾਲੀ ਟੀ-20 ਸੀਰੀਜ਼ 'ਚ ਵੀ ਸਭ ਦੀਆਂ ਨਜ਼ਰਾਂ ਰਿਸ਼ਭ 'ਤੇ ਹੀ ਰਹਿਣ ਵਾਲੀਆਂ ਹਨ। ਇਸ ਦੇ ਨਾਲ ਹੀ ਵਿੰਡੀਜ਼ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਪੰਤ ਟੀਮ ਇੰਡੀਆ ਦ ਸਾਬਕਾ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਇਕ ਖਾਸ ਰਿਕਾਰਡ ਆਪਣੇ ਨਾਂ ਕਰਨ ਦਾ ਵੱਡਾ ਮੌਕਾ ਹੋਵੇਗਾ।
ਵੈਸਟਇੰਡੀਜ਼ ਖਿਲਾਫ 3 ਮੈਚਾਂ ਦੀ ਟੀ-20 ਸੀਰੀਜ਼ 'ਚ ਰਿਸ਼ਤ ਪੰਤ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦਾ ਇਹ ਰਿਕਾਰਡ ਤੋੜ ਸਕਦੇ ਹਨ। ਵੈਸਟਇੰਡੀਜ਼ ਖਿਲਾਫ ਪੰਤ ਦੇ ਕੋਲ ਟੀ-20 'ਚ ਧੋਨੀ ਤੋਂ ਅੱਗੇ ਨਿਕਲਣ ਦਾ ਮੌਕਾ ਹੋਵੇਗਾ। ਹੁਣ ਤਕ ਧੌਨੀ ਦੇ ਨਾਂ ਟੀ-20 'ਚ ਵਿਕਟਾਂ ਦੇ ਪਿੱਛੇ ਸਭ ਤੋਂ ਜ਼ਿਆਦਾ ਸ਼ਿਕਾਰ ਕਰਨ ਦਾ ਭਾਰਤੀ ਰਿਕਾਰਡ ਹੈ। ਪੰਤ ਨੇ ਹੁਣ ਤੱਕ 7 ਟੀ-20 'ਚ ਵਿਕਟਾਂ ਦੇ ਪਿੱਛੇ ਕੁੱਲ 3 ਸ਼ਿਕਾਰ ਕੀਤੇ ਹਨ ਜਦ ਕਿ ਧੋਨੀ ਉਸ ਤੋਂ ਦੋ ਕਦਮ ਅੱਗੇ ਹਨ। ਧੋਨੀ ਨੇ 2 ਸਟੰਪਿੰਗ ਅਤੇ 3 ਕੈਚ ਫੜੇ ਹਨ। ਪੰਤ ਨੇ ਹੁਣ ਤੱਕ ਸਿਰਫ 3 ਕੈਚ ਫੜੇ ਹਨ। ਸਿਰਫ ਦੋ ਬੱਲੇਬਾਜ਼ਾਂ ਨੂੰ ਪਵੇਲੀਅਨ ਦਾ ਰਾਹ ਦਿਖਾਉਂਦੇ ਹੀ ਉਹ ਧੋਨੀ ਦੀ ਬਰਾਬਰੀ ਕਰ ਲੈਣਗੇ। ਅਤੇ ਜੇਕਰ ਉਹ ਤਿੰਨ ਸ਼ਿਕਾਰ ਕਰਨ 'ਚ ਸਫਲ ਹੋ ਜਾਂਦਾ ਹੈ ਤਾਂ ਧੋਨੀ ਨੂੰ ਪਿੱਛੇ ਛੱਡ ਸੱਕਦਾ ਹੈ।
ਦੱਸ ਦੇਈਏ ਕਿ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਧੋਨੀ ਦੇ ਨਾਲ-ਨਾਲ ਵਿੰਡੀਜ਼ ਦੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਰਾਮਦਿਨ 5 ਡਿਸਮਿਸਲ ਕਰਨ ਦੇ ਮਾਮਲੇ 'ਚ ਦੂਜੇ ਸਥਾਨ 'ਤੇ ਹਨ, ਜਦੋਂ ਕਿ ਆਂਦਰੇ ਫਲੇਚਰ 4 ਡਿਸਮਿਸਲ ਦੇ ਨਾਲ ਤੀਜੇ ਸਥਾਨ 'ਤੇ ਹਨ।

ਭਾਰਤ ਵੈਸਟਇੰਡੀਜ਼ ਟੀ-20 'ਚ ਵਿਕਟਕੀਪਿੰਗ ਦਾ ਰਿਕਾਰਡ
ਮਹਿੰਦਰ ਸਿੰਘ  ਧੋਨੀ - 7 ਮੈਚ - 5 ਸ਼ਿਕਾਰ - 3 ਕੈਚ - 2 ਸਟੰਪਿੰਗ
ਦਿਨੇਸ਼ ਰਾਮਦੀਨ    - 7 ਮੈਚ  - 5 ਸ਼ਿਕਾਰ -  5 ਕੈਚ
ਆਂਦਰੇ ਫਲੇਚਰ      - 4 ਮੈਚ - 3 ਸ਼ਿਕਾਰ -  4 ਕੈਚ
ਦਿਨੇਸ਼ ਕਾਰਤਿਕ    - 4 ਮੈਚ - 3 ਸ਼ਿਕਾਰ - 3  ਕੈਚ
ਰਿਸ਼ਭ ਪੰਤ           - 7 ਮੈਚ - 3 ਸ਼ਿਕਾਰ - 3 ਕੈਚ