IPL 2021 : CSK ਨੂੰ ਹਰਾਉਣ ਤੋਂ ਬਾਅਦ ਪੰਤ ਨੇ ਉਸਤਾਦ ਧੋਨੀ ਦੇ ਸਨਮਾਨ ’ਚ ਪੜ੍ਹੇ ਕਸੀਦੇ, ਕਿਹਾ...

04/11/2021 2:53:27 PM

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) 2021 'ਚ ਸ਼ਨੀਵਾਰ ਨੂੰ ਦਿੱਲੀ ਕੈਪੀਟਲਜ਼ (ਡੀ. ਸੀ. ) ਤੇ ਚੇਨਈ ਸੁਪਰਕਿੰਗਜ਼ (ਸੀ. ਐ੍ਸ. ਕੇ.) ਵਿਚਾਲੇ ਖੇਡੇ ਗਏ ਮੈਚ 'ਤੇ ਸਭ ਦੀਆਂ ਨਜ਼ਰਾਂ ਸਨ । ਆਈ. ਪੀ. ਐਲ.  'ਚ ਬਤੌਰ ਕਪਤਾਨ ਰਿਸ਼ੰਭ ਪੰਤ ਦਾ ਇਹ ਪਹਿਲਾ ਮੈਚ ਸੀ ਤੇ ਉਨ੍ਹਾਂ ਦੇ ਸਾਹਮਣੇ ਮਹਿੰਦਰ ਸਿੰਘ ਧੋਨੀ ਦੀ ਚੁਣੌਤੀ ਸੀ। ਗੁਰੂ ਤੇ ਚੇਲੇ 'ਚ ਇਸ ਮੈਚ 'ਚ ਪੰਤ ਨੇ ਬਾਜ਼ੀ ਮਾਰ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਧੋਨੀ ਦੇ ਸਨਮਾਨ 'ਚ ਖੂਬ ਕਸੀਦੇ ਪੜ੍ਹੇ।

ਪੰਤ ਨੇ ਕਿਹਾ ਕਿ ਮਹਿੰਦਰ ਸਿੰਘ ਧੋਨੀ ਨਾਲ ਟਾਸ ਲਈ ਆਉਣਾ ਬਹੁਤ ਖਾਸ ਸੀ। ਉਹ ਉਨ੍ਹਾਂ ਦੇ ਗੋ-ਟੂ ਮੈਨ ਰਹੇ ਹਨ। ਉਨ੍ਹਾਂ ਨੇ ਉਨ੍ਹਾਂ ਤੋਂ ਕੁਝ ਸਿੱਖਿਆ ਹੈ। ਜ਼ਿਕਰਯੋਗ ਹੈ ਕਿ ਸ੍ਰੇਅਸ਼ ਅਈਅਰ ਨੇ ਜ਼ਖ਼ਮੀ ਹੋਣ ਕਾਰਨ ਆਈ. ਪੀ. ਐਲ. ਦੇ ਇਸ ਸੈਸ਼ਨ 'ਚ ਰਿਸ਼ੰਭ ਪੰਤ ਦਿੱਲੀ ਕੈਪੀਟਲਜ਼ ਦੀ ਕਪਤਾਨੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਇਕ ਸਮੇਂ ਦਬਾਅ ਮਹਿਸੂਸ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਮੱਧ ਦੇ ਓਵਰਾਂ 'ਚ ਉਹ ਕੁਝ ਦਬਾਅ 'ਚ ਸੀ ਪਰ ਆਵੇਸ਼ ਤੇ ਟਾਮ ਕੁਰਨ ਨੇ ਚੰਗੀ ਗੇਂਦਬਾਜ਼ੀ ਕੀਤੀ ਤੇ ਚੇਨਈ ਨੂੰ 188 ਦੌੜਾਂ 'ਤੇ ਰੋਕ ਦਿੱਤਾ। ਅੰਤ 'ਚ ਜਦੋਂ ਜਿੱਤ ਮਿਲਦੀ ਹੈ ਤਾਂ ਕਾਫੀ ਚੰਗਾ ਲੱਗਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਐਨਰਿਚ ਨਾਰਟਜੇ ਤੇ ਕਗਿਸੋ ਰਬਾਡਾ ਦੇ ਨਾ ਹੋਣ ਕਾਰਨ ਥੋੜ੍ਹਾ ਪਰੇਸ਼ਾਨ ਸੀ। ਅਸੀਂ ਸੋਚ ਰਹੇ ਸੀ ਇਨ੍ਹਾਂ ਤੋਂ ਬਿਨਾਂ ਅਸੀਂ ਕੀ ਕਰ ਸਕਦੇ ਹਾਂ ਤੇ ਫਿਰ ਲਗਾ ਕਿ ਹੁਣ ਅਸੀਂ ਜੋ ਵੀ ਕਰਨਾ ਹੈ ਉਹ ਆਪਣੇ ਕੋਲ ਮੌਜੂਦ ਬਦਲ ਨਾਲ ਕਰਨਾ ਹੈ। ਮੈਦਾਨ 'ਤੇ ਬੈਸਟ ਪਲੇਇੰਗ ਇਲੈਵਨ ਉਤਾਰਨਾ ਹੈ। ਅਸੀਂ ਇਕ ਓਵਰ ਪਹਿਲੇ ਮੈਚ ਖਤਮ ਕਰਨਾ ਚਾਹੁੰਦੇ ਸੀ।

Tarsem Singh

This news is Content Editor Tarsem Singh