ਟੈਸਟ ਸੀਰੀਜ਼ ਤੋਂ ਪਹਿਲਾਂ ਰਿਸ਼ਭ ਪੰਤ ਨੂੰ ਲੈ ਕੇ ਰਹਾਨੇ ਨੇ ਦਿੱਤਾ ਇਹ ਵੱਡਾ ਬਿਆਨ

02/20/2020 12:25:19 PM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਟੈਸਟ ਉਪ ਕਪਤਾਨ ਅਜਿੰਕਯ ਰਹਾਨੇ ਨੇ ਵੀਰਵਾਰ ਨੂੰ ਕਿਹਾ ਕਿ ਰਿਸ਼ਭ ਪੰਤ ਨੂੰ ਸਵੀਕਾਰ ਕਰਨਾ ਹੋਵੇਗਾ ਕਿ ਉਹ ਖਰਾਬ ਦੌਰ ਤੋਂ ਗੁਜ਼ਰ ਰਹੇ ਹਨ ਅਤੇ ਉਸ ਨੂੰ ਬਤੌਰ ਕ੍ਰਿਕਟਰ ਬਿਹਤਰ ਹੋਣ 'ਤੇ ਫੋਕਸ ਜਾਰੀ ਰਖਣਾ ਹੋਵੇਗਾ। 22 ਸਾਲ ਦੇ ਪੰਤ ਪੰਜ ਮਹੀਨੇ ਪਹਿਲਾਂ ਤਕ ਸਾਰੇ ਫਾਰਮੈਟਸ 'ਚ ਵਿਕਟਕੀਪਰ ਦੇ ਤੌਰ 'ਤੇ ਭਾਰਤ ਦੀ ਪਹਿਲੀ ਪਸੰਦ ਸਨ। ਉਨ੍ਹਾਂ ਨੇ ਸੀਮਿਤ ਓਵਰਾਂ 'ਚ ਫਾਰਮੈਟ 'ਚ ਕੇ. ਐੱਲ. ਰਾਹੁਲ ਕਾਰਨ ਜਗ੍ਹਾ ਗੁਆ ਦਿੱਤੀ ਜਦਕਿ ਟੈਸਟ 'ਚ ਰਿਧੀਮਾਨ ਸਾਹਾ ਵਿਕਟਕੀਪਰ ਹਨ।

ਦਰਅਸਲ, ਰਹਾਨੇ ਨੇ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ਤੋਂ ਪਹਿਲਾਂ ਕਿਹਾ, ''ਇਹ ਸਵੀਕਾਰ ਕਰਨਾ ਜ਼ਰੂਰੀ ਹੈ ਕਿ ਤੁਸੀਂ ਕਿੱਥੇ ਖੜ੍ਹੇ ਹੋ। ਹਾਂ-ਪੱਖੀ ਹੋ ਕੇ ਜ਼ਿਆਦਾ ਸਿੱਖਣ ਦੀ ਜ਼ਰੂਰਤ ਹੈ। ਗੱਲ ਸੀਨੀਅਰ ਜਾਂ ਜੂਨੀਅਰ ਦੀ ਨਹੀਂ ਹੈ।'' ਉਨ੍ਹਾਂ ਅੱਗੇ ਕਿਹਾ, ''ਕਿਸੇ ਨੂੰ ਵੀ ਬਾਹਰ ਬੈਠਣਾ ਚੰਗਾ ਨਹੀਂ ਲਗਦਾ ਪਰ ਇਹ ਸਵੀਕਾਰ ਕਰਨਾ ਹੋਵੇਗਾ ਟੀਮ ਨੂੰ ਉਸ ਦਿਨ ਕਿਹੜੀ ਜ਼ਰੂਰਤ ਹੈ। ਹਰ ਖਿਡਾਰੀ ਲਈ ਸਥਿਤੀ ਨੂੰ ਸਵੀਕਾਰ ਕਰਨਾ ਅਹਿਮ ਹੈ ਜੋ ਕਿ ਅਸੀਂ ਕੰਟਰੋਲ 'ਚ ਰੱਖ ਸਕਦੇ ਹਾਂ, ਉਸੇ 'ਤੇ ਫੋਕਸ ਰਖਣਾ ਹੋਵੇਗਾ। ਬਤੌਰ ਕ੍ਰਿਕਟਰ ਮਿਹਨਤ ਕਰਦੇ ਰਹਿਣਾ ਹੋਵੇਗਾ।''

ਰਹਾਨੇ ਨੇ ਅੱਗੇ ਕਿਹਾ, ''ਅਸੀਂ ਇੰਗਲੈਂਡ ਅਤੇ ਆਸਟਰੇਲੀਆ 'ਚ ਜਿੰਨੇ ਮੈਚ ਜਿੱਤੇ ਹਨ, ਪਹਿਲੀ ਪਾਰੀ 'ਚ 320 ਜਾਂ 350 ਦੇ ਕਰੀਬ ਦੌੜਾਂ ਬਣਾਈਆਂ ਹਨ।'' ਭਾਰਤੀ ਉਪ ਕਪਤਾਨ ਨੇ ਕਿਹਾ, ''ਸਾਨੂੰ ਪਤਾ ਹੈ ਕਿ ਸਾਡੇ ਗੇਂਦਬਾਜ਼ ਹਰ ਹਾਲਤ 'ਚ ਵਿਕਟ ਲੈ ਸਕਦੇ ਹਨ। ਪਰ ਟਾਸ ਹਾਰਨ 'ਤੇ ਪਹਿਲਾਂ ਬੱਲੇਬਾਜ਼ੀ ਕਰਨੀ ਪਵੇ ਤਾਂ ਪਤਾ ਹੋਣਾ ਚਾਹੀਦਾ ਕਿ ਹਾਲਾਤ ਦਾ ਸਾਹਮਣਾ ਕਿਵੇਂ ਕਰਨਾ ਹੈ।'' ਉਨ੍ਹਾਂ ਕਿਹਾ, ''ਸੀਮ ਲੈਂਦੀਆਂ ਪਿੱਚਾਂ 'ਤੇ ਸਹੀ ਮਾਨਸਿਕਤਾ ਦੇ ਨਾਲ ਉਤਰਨਾ ਜ਼ਰੂਰੀ ਹੈ। ਗੇਂਦਬਾਜ਼ਾਂ 'ਤੇ ਵੀ ਸਪਾਟ ਪਿੱਚਾਂ 'ਤੇ ਗੇਂਦਬਾਜ਼ੀ ਕਰਦੇ ਸਮੇਂ ਇਹੋ ਗੱਲ ਲਾਗੂ ਹੁੰਦੀ ਹੈ। ਉਨ੍ਹਾਂ ਨੂੰ ਸਪਾਟ ਪਿੱਚਾਂ 'ਤੇ 20 ਵਿਕਟ ਲੈਣ ਦਾ ਭਰੋਸਾ ਹੋਣਾ ਚਾਹੀਦਾ ਹੈ।'' ਪਰ ਰਹਾਨੇ ਨੇ ਕਿਹਾ ਕਿ ਪਿੱਚ ਦੇ ਅੰਦਰ ਦੀ ਨਮੀ ਦੇ ਕਾਰਨ ਗੇਂਦ ਨੂੰ ਕੁਝ ਟਰਨ ਮਿਲੇਗਾ।  

Tarsem Singh

This news is Content Editor Tarsem Singh