B'Day Spcl : ਜਦੋਂ ਸਾਹਾ ਨੇ ਲਗਾਤਾਰ 9 ਗੇਂਦਾਂ 'ਤੇ ਛੱਕੇ ਜੜ ਕੇ ਮਚਾ ਦਿੱਤਾ ਸੀ ਤਹਿਲਕਾ

10/24/2019 12:24:57 PM

ਸਪੋਰਟਸ ਡੈਸਕ— 24 ਅਕਤੂਬਰ 1994 ਨੂੰ ਸ਼ਕਤੀਗੜ੍ਹ 'ਚ ਜੰਮੇ ਰਿਧੀਮਾਨ ਸਾਹਾ ਨੇ ਮਾਰਚ 2018 'ਚ ਅਜਿਹੀ ਪਾਰੀ ਖੇਡੀ ਸੀ, ਜਿਸ ਨੇ ਕ੍ਰਿਕਟ ਜਗਤ 'ਚ ਤਹਿਲਕਾ ਦਿੱਤਾ ਸੀ। ਜੇ. ਸੀ. ਮੁਖਰਜੀ ਟੀ-20 ਟੂਰਨਾਮੈਂਟ ਦੇ ਦੌਰਾਨ ਸਾਹਾ ਨੇ ਲਗਾਤਾਰ 9 ਗੇਂਦਾਂ 'ਤੇ ਛੱਕੇ ਲਗਾ ਕੇ ਇਤਿਹਾਸ ਰਚ ਦਿੱਤਾ ਸੀ। ਇਸ ਦੌਰਾਨ ਸਾਹਾ ਨੇ 20 ਗੇਂਦਾਂ 'ਚ ਅਜੇਤੂ 102 ਦੌੜਾਂ ਦੀ ਪਾਰੀ ਖੇਡੀ ਸੀ। ਇਹ ਮੁਕਾਬਲਾ ਬੀ. ਐੱਨ. ਆਰ. ਰਿਕ੍ਰਿਏਸ਼ਨ ਕਲੱਬ ਅਤੇ ਮੋਹਨ ਬਾਗਾਨ ਵਿਚਾਲੇ ਖੇਡਿਆ ਗਿਆ ਸੀ। ਬੀ. ਐੱਨ. ਆਰ. ਰਿਕ੍ਰਿਏਸ਼ਨ ਕਲੱਬ ਨੂੰ ਨਿਰਧਾਰਤ 20 ਓਵਰਾਂ 'ਚ 151/7 'ਤੇ ਰੋਕਣ ਦੇ ਬਾਅਦ ਮੋਹਨ ਬਾਗਾਨ ਦੇ ਓਪਨਰਸ ਸਾਹਾ ਅਤੇ ਕਪਤਾਨ ਸ਼ੁਭਮਯ ਦਾਸ ਨੇ ਕਰਿਸ਼ਮਾਈ ਸਾਂਝੇਦਾਰੀ ਕਰਕੇ 7 ਓਵਰਾਂ 'ਚ 154 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਸੀ।

ਇਸ ਦੌਰਾਨ ਸਾਹਾ ਨੇ 1,4,4,6,4,6,6,4,6,1,6,6,6,6,6,6,6,6 ਅਤੇ 6 ਲਗਾਏ। ਸਾਹਾ ਨੇ 510.00 ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕਰਦੇ ਹੋਏ ਆਂਦਰੇ ਰਸੇਲ ਨੂੰ ਵੀ ਪਿੱਛੇ ਛੱਡ ਦਿੱਤਾ ਸੀ। ਰਸੇਲ ਨੇ ਸੀ. ਪੀ. ਐੱਲ. 2013 (ਕੈਰੇਬੀਆਈ ਪ੍ਰੀਮੀਅਰ ਲੀਗ) 'ਚ 6 ਗੇਂਦਾਂ 'ਚ 29 ਦੌੜਾਂ ਦੀ ਪਾਰੀ ਦੇ ਦੌਰਾਨ 483.33 ਦਾ ਸਟ੍ਰਾਈਕ ਰੇਟ ਰਖਿਆ ਸੀ।

ਫਰਵਰੀ 2010 'ਚ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ 35 ਟੈਸਟ ਦੀਆਂ 48 ਪਾਰੀਆਂ 'ਚ 8 ਵਾਰ ਅਜੇਤੂ ਰਹਿੰਦੇ ਹੋਏ 1209 ਦੌੜਾਂ ਬਣਾ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ 3 ਸੈਂਕੜੇ ਅਤੇ 5 ਅਰਧ ਸੈਂਕੜੇ ਜੜੇ ਹਨ। ਗੱਲ ਜੇਕਰ 9 ਵਨ-ਡੇ ਮੈਚਾਂ ਦੀ ਕਰੀਏ ਤਾਂ ਇਸ 'ਚ 2 ਵਾਰ ਅਜੇਤੂ ਰਹਿੰਦੇ ਹੋਏ ਸਾਹਾ 41 ਦੌੜਾਂ ਬਣਾ ਚੁੱਕੇ ਹਨ। ਜਦਕਿ ਆਈ. ਪੀ. ਐੱਲ. 'ਚ 120 ਮੈਚਾਂ 'ਚ ਉਨ੍ਹਾਂ ਨੇ 21 ਵਾਰ ਅਜੇਤੂ ਰਹਿੰਦੇ ਹੋਏ 1 ਸੈਂਕੜਾਂ ਅਤੇ 6 ਅਰਧ ਸੈਂਕੜਿਆਂ ਦੀ ਮਦਦ ਨਾਲ 1765 ਦੌੜਾਂ ਬਣਾਈਆਂ ਹਨ। ਇਸ ਦੌਰਾਨ ਸਾਹਾ ਨੇ 103 ਕੈਚ ਅਤੇ 12 ਸਟੰਪ ਆਊਟ ਕੀਤੇ ਹਨ।

35ਵਾਂ ਜਨਮ ਦਿਨ ਮਨਾ ਰਹੇ ਸਾਹਾ ਇਸ ਉਮਰ 'ਚ ਵੀ ਕਿੰਨੇ ਫਿੱਟ ਹਨ, ਇਸ ਦਾ ਉਦਾਹਨ ਉਨ੍ਹਾਂ ਨੇ ਹਾਲ ਹੀ 'ਚ ਦੱਖਣੀ ਅਫਰੀਕਾ ਦੇ ਖਿਲਾਫ ਖਤਮ ਹੋਈ ਸੀਰੀਜ਼ 'ਚ ਦਿੱਤਾ ਸੀ। ਉਨ੍ਹਾਂ ਨੇ ਸੱਟਾਂ ਦੇ ਕਾਰਨ ਲੰਬੇ ਸਮੇਂ ਬਾਅਦ ਵਾਪਸੀ ਕੀਤੀ ਪਰ ਕੁਝ ਅਜਿਹੇ ਕੈਚ ਕੀਤੇ ਕਿ ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਦੰਦਾਂ ਹੇਠ ਉਂਗਲ ਤਕ ਦਬਾ ਦਿੱਤੀ ਸੀ। ਇਕ ਕੈਚ ਤਾਂ ਉਨ੍ਹਾਂ ਨੇ ਅਜਿਹਾ ਫੜਿਆ ਕਿ ਜਿਸ ਨੂੰ ਦੇਖ ਕੇ ਕਪਤਾਨ ਕੋਹਲੀ ਵੀ ਹੱਕੇ-ਬੱਕੇ ਰਹਿ ਗਏ। ਉਨ੍ਹਾਂ ਨੇ ਕੈਚ ਫੜਨ ਦੇ ਬਾਅਦ ਸਾਹਾ ਨੂੰ ਕਾਫੀ ਦੇਰ ਤਕ ਗਲ ਨਾਲ ਲਗਾਏ ਰਖਿਆ। ਅਸੀਂ ਗੱਲ ਕਰ ਰਹੇ ਹਾਂ ਪੁਣੇ ਟੈਸਟ ਦੀ। ਉਦੋਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸੁਪਰ ਮੈਨ, ਹਵਾਈ ਜਹਾਜ਼ ਅਤੇ ਬਰਡ (ਪੰਛੀ) ਤਕ ਵੀ ਕਿਹਾ ਗਿਆ ਸੀ।

Tarsem Singh

This news is Content Editor Tarsem Singh