ਰਿਕੀ ਭੂਈ ਦੇ ਸੈਂਕੜੇ ਨੇ ਹੈਦਰਾਬਾਦ ਨੂੰ ਸੰਭਾਲਿਆ

11/04/2018 12:48:09 PM

ਵਿਸ਼ਾਖਾਪਟਨਮ— ਰਿਕੀ ਭੂਈ ਦੀ ਅਜੇਤੂ 150 ਦੌੜਾਂ ਦੀ ਪਾਰੀ ਦੀ ਬਦੌਲਤ ਹੈਦਰਾਬਾਦ ਨੇ ਰਣਜੀ ਟਰਾਫੀ ਐਲੀਟ ਗਰੁੱਪ-ਬੀ ਦੇ ਮੈਚ 'ਚ ਪੰਜਾਬ ਵਿਰੁੱਧ ਤੀਜੇ ਦਿਨ ਸ਼ਨੀਵਾਰ ਇਥੇ ਪਹਿਲੀ ਪਾਰੀ ਵਿਚ 5 ਵਿਕਟਾਂ 'ਤੇ 327 ਦੌੜਾਂ ਬਣਾ ਲਈਆਂ। ਹੈਦਰਾਬਾਦ ਦੀ ਟੀਮ ਹਾਲਾਂਕਿ ਹੁਣ ਵੀ ਪੰਜਾਬ ਤੋਂ ਪਹਿਲੀ ਪਾਰੀ ਦੇ ਆਧਾਰ 'ਤੇ 83 ਦੌੜਾਂ ਨਾਲ ਪਿੱਛੇ ਹੈ ਤੇ ਉਸਦੀਆਂ 5 ਵਿਕਟਾਂ ਬਾਕੀ ਹਨ।

ਹੈਦਰਾਬਾਦ ਨੇ ਦਿਨ ਦੀ ਸ਼ੁਰੂਆਤ ਤਿੰਨ ਵਿਕਟਾਂ 'ਤੇ 54 ਦੌੜਾਂ ਨਾਲ ਕੀਤੀ ਸੀ। ਰਿਕੀ ਨੇ ਚੌਥੀ ਵਿਕਟ ਲਈ ਸ਼੍ਰੀਕਰ ਭਰਤ (76) ਨਾਲ 151 ਤੇ ਬੀ. ਸੁਮੰਥ (54) ਨਾਲ ਪੰਜਵੀਂ ਵਿਕਟ ਲਈ 132 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਸੰਕਟ ਵਿਚੋਂ ਕੱਢ ਕੇ ਮਜ਼ਬੂਤ ਸਥਿਤੀ ਵਿਚ ਪਹੁੰਚਾ ਦਿੱਤਾ। ਉਸ ਨੇ 291 ਗੇਂਦਾਂ ਦੀ ਅਜੇਤੂ ਪਾਰੀ ਵਿਚ 13 ਚੌਕੇ ਤੇ 4 ਛੱਕੇ ਲਾਏ।

Tarsem Singh

This news is Content Editor Tarsem Singh