48 ਸਾਲਾ ਬਲੈਂਡ ਨੇ ਜਿੱਤਿਆ ਬਿ੍ਰਟਿਸ਼ ਮਾਸਟਰਸ ਖ਼ਿਤਾਬ

05/16/2021 7:29:25 PM

ਸਪੋਰਟਸ ਡੈਸਕ— ਇੰਗਲੈਂਡ ਦੇ 48 ਸਾਲਾ ਰਿਚਰਡ ਬਲੈਂਡ ਨੇ ਬਿ੍ਰਟਿਸ਼ ਮਾਸਟਰਸ ਗੋਲਫ਼ ਖ਼ਿਤਾਬ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਬਲੈਂਡ ਨੇ ਲਗਭਗ 20 ਸਾਲ ਤੇ 478ਵੀਂ ਕੋਸ਼ਿਸ਼ ’ਚ ਗੁੱਡੋਲ ਮਿਗਲਿਓਜੀ ਨੂੰ ਪਲੇਆਫ਼ ਟੂਰ ’ਚ ਹਰਾ ਕੇ ਪਹਿਲੀ ਵਾਰ ਬਿ੍ਰਟਿਸ਼ ਮਾਸਟਰਸ ਖ਼ਿਤਾਬ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਉਹ ਯੂਰਪੀਅਨ ਟੂਰ ਦੇ ਇਤਿਹਾਸ ’ਚ ਸਭ ਤੋਂ ਉਮਰਦਰਾਜ਼ ਪਹਿਲੀ ਵਾਰ ਦੇ ਜੇਤੂ ਬਣ ਗਏ। ਬਲੈਂਡ ਤੇ ਗੁੱਡੋ ਦੋਹਾਂ ਦਾ ਚਾਰ ਰਾਊਂਡ ਦੇ ਬਾਅਦ 13 ਅੰਡਰ ਦਾ ਸਕੋਰ ਰਿਹਾ ਸੀ ਜਿਸ ਤੋਂ ਬਾਅਦ ਪਲੇਆਫ਼ ਦਾ ਸਹਾਰਾ ਲਿਆ ਗਿਆ।

Tarsem Singh

This news is Content Editor Tarsem Singh