ਸੰਨਿਆਸ ਦੇ ਸਵਾਲ 'ਤੇ ਭੜਕੀ 'ਮੈਰੀਕਾਮ', ਕਿਹਾ ਹਜੇ ਇਕ ਸੁਪਨਾ ਪੂਰਾ ਕਰਨਾ ਹੈ

04/18/2018 12:02:45 PM

ਗੋਲਡਕੋਸਟ — ਗੋਲਡਕੋਸਟ 'ਚ ਸੰਪਨ ਰਾਸ਼ਟਰਮੰਡਲ ਖੇਡਾਂ 'ਚ ਪਹਿਲੀ ਬਾਰ ਸੋਨ ਤਮਗਾ ਲੈ ਕੇ ਦੇਸ਼ ਪਹੁੰਚੀ ਐੱਮ.ਸੀ.ਮੈਰੀਕਾਮ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਹਜੇ ਸੰਨਿਆਸ ਲੈਣ ਦਾ ਕੋਈ ਇਰਾਦਾ ਨਹੀਂ ਹੈ। ਮੈਰੀਕਾਮ ਨੇ ਸੰਨਿਆਸ ਲਏ ਜਾਣ ਦੀਆਂ ਅਫਵਾਹਾਂ ਨੂੰ ਬਕਵਾਸ ਦੱਸਿਆ ਹੈ।

ਉਨ੍ਹਾਂ ਇੱਥੋਂ ਤੱਕ ਕਿਹਾ ਹੈ ਕਿ ਉਨ੍ਹਾਂ ਹੁਣ ਤੱਕ ਇਹ ਹੀ ਸੁਪਨਾ ਬਾਕੀ ਹੈ ਅਤੇ ਉਹ ਹੈ ਓਲੰਪਿਕ ਸੋਨ ਤਮਗਾ ਜਿੱਤਣਾ। ਇਸ ਸਪਨੇ ਨੂੰ ਉਹ 2020 ਦੇ ਟੋਕੀਓ ਓਲੰਪਿਕ 'ਚ ਪੂਰਾ ਕਰਨ ਦੀ ਕੋਸ਼ਿਸ਼ ਕਰੇਗੀ।ਮੈਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਉਮਰ ਨੂੰ ਲੈ ਕੇ ਲਗਾਏ ਜਾ ਰਹੇ ਵਿਚਾਰ ਬੇਕਾਰ ਹਨ। ਉਨ੍ਹਾਂ ਦੇ ਮੁੱਕਿਆਂ 'ਚ ਹਜੇ ਵੀ ਬਹੁਤ ਦਮ ਹੈ ਅਤੇ ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਹੈ।ਖੁਦ ਬਾਕਸਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਅਜੇ ਸਿੰਘ ਮੈਰੀ ਨੂੰ ਗੋਲਡ ਕੋਸਟ 'ਚ ਮਿਲੀਆਂ ਸੁਰਖੀਆਂ ਨੂੰ ਲੈ ਕੇ ਹੈਰਾਨ ਹੈ। ਅਜੇ ਸਿੰਘ ਦਾ ਕਹਿਣਾ ਹੈ ਕਿ ਮੈਰੀ ਦੇ ਗੋਲਡ ਨੂੰ ਆਸਟ੍ਰੇਲੀਆ 'ਚ ਪ੍ਰਮੁੱਖਤਤਾ ਨਾਲ ਲਿਆ ਗਿਆ। ਇਹ ਸੰਗਠਨ ਦੀ ਕਿਸਮਤ ਹੈ ਕਿ ਉਨ੍ਹਾਂ ਦੇ ਕੋਲ ਬਾਕਸਿੰਗ ਦਾ ਅਜਿਹਾ ਰਾਜਦੂਤ ਮੌਜੂਦ ਹੈ।

ਮੈਰੀਕਾਮ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ 'ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾਂ ਮੁੱਕੇਬਾਜ਼ ਬਣੀ। ਉਨ੍ਹਾਂ ਨੇ 48 ਕਿ.ਗ੍ਰਾ ਵਰਗ 'ਚ ਨਾਰਥ ਆਇਰਲੈਂਡ ਦੀ ਕ੍ਰਿਸਟੀਨਾ ਅੋਕੋਹਾਰਾ ਨੂੰ ਫਾਈਨਲ 'ਚ 5-0 ਨਾਲ ਹਰਾ ਕੇ ਗੋਲਡ 'ਤੇ ਕਬਜਾ ਕੀਤਾ। ਦੱਸ ਦਈਏ ਕਿ ਰਾਸ਼ਟਰਮੰਡਲ ਖੇਡਾਂ 'ਚ ਇਹ ਮੈਰੀਕਾਮ ਦਾ ਪਹਿਲਾਂ ਤਮਗਾ ਹੈ।