ਲਾਹੌਰ ਅਸੈਂਬਲੀ 'ਚ ਸਰਫਰਾਜ਼ ਨੂੰ ਕਪਤਾਨੀ ਤੋਂ ਹਟਾਉਣ ਲਈ ਪੇਸ਼ ਕੀਤਾ ਪ੍ਰਸਤਾਵ, ਹੋਇਆ ਜ਼ੋਰਦਾਰ ਹੰਗਾਮਾ

10/11/2019 5:24:12 PM

ਨਵੀਂ ਦਿੱਲੀ : ਪਾਕਿਸਤਾਨ ਟੀਮ ਲੰਬੇ ਸਮੇਂ ਬਾਅਦ ਘਰੇਲੂ ਮੈਦਾਨ 'ਤੇ ਸ਼੍ਰੀਲੰਕਾ ਦੇ ਨਾਲ ਸੀਰੀਜ਼ ਖੇਡ ਰਹੀ ਸੀ। ਪਾਕਿਸਤਾਨ ਨੇ ਵਨ-ਡੇ ਸੀਰੀਜ਼ ਤਾਂ 2-0 ਨਾਲ ਜਿੱਤ ਲਈ ਪਰ ਟੀ-20 ਸੀਰੀਜ਼ 'ਚ ਉਨ੍ਹਾਂ ਨੂੰ ਸ਼੍ਰੀਲੰਕਾ ਦੇ ਨੌਜਵਾਨ ਕ੍ਰਿਕਟਰਾਂ ਤੋਂ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਦੀ ਇਸ ਹਾਰ 'ਤੇ ਹੁਣ ਲਾਹੌਰ ਅਸੈਂਬਲੀ 'ਚ ਵੀ ਵਿਰੋਧ ਸ਼ੁਰੂ ਹੋ ਗਿਆ ਹੈ। ਸ਼ੁੱਕਰਵਾਰ ਨੂੰ ਅਸੈਂਬਲੀ 'ਚ ਸਰਫਰਾਜ਼ ਅਹਿਮਦ ਨੂੰ ਕਪਤਾਨੀ ਤੋਂ ਹਟਾਉਣ ਦਾ ਪ੍ਰਸਤਾਵ ਵੀ ਪੇਸ਼ ਕਰ ਦਿੱਤਾ ਗਿਆ।

ਦਰਅਸਲ, ਸੋਸ਼ਲ ਮੀਡੀਆ 'ਤੇ ਇਕ ਵੀਡੀਓ ਇਨ ਦਿਨੀਂ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਅਸੈਂਬਲੀ ਮੈਂਬਰ ਪਾਕਿਸਤਾਨ ਕ੍ਰਿਕਟ ਟੀਮ ਦੀ ਕਾਫੀ ਨਿੰਦਾ ਕਰਦੇ ਹੋਏ ਨਜ਼ਰ ਆਉਂਦੇ ਹਨ। ਮੁਸਲਮਾਨ ਲੀਗ-ਨਵਾਜ਼ ਦੇ ਵਿਧਾਇਕ ਮਲਿਕ ਇਕਬਾਲ ਜ਼ਹੀਰ ਨੇ ਪ੍ਰਸਤਾਵ ਪੇਸ਼ ਕਰਦੇ ਹੋਏ ਕਿਹਾ ਹੈ ਕਿ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ 'ਚ ਹਾਰ ਨਾਲ ਪਾਕਿਸਤਾਨ ਦੇ ਖੇਡ ਪ੍ਰੇਮੀਆਂ 'ਚ ਭਾਰੀ ਗੁੱਸਾ ਹੈ। ਟੀ-20 ਦੀ ਨੰਬਰ 1 ਟੀਮ ਪਾਕਿਸਤਾਨ ਆਪਣੇ ਤੋਂ ਘੱਟ ਰੈਂਕਿੰਗ ਵਾਲੀ ਟੀਮ ਤੋਂ ਹਾਰ ਗਈ। ਪ੍ਰਸਤਾਵ 'ਚ ਮੰਗ ਕੀਤੀ ਗਈ ਹੈ ਕਿ ਇਸ ਸੀਰੀਜ਼ ਦੀ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਹੀ ਸਰਫਰਾਜ਼ ਨੂੰ ਕ੍ਰਿਕਟ ਟੀਮ ਦੇ ਕਪਤਾਨ ਅਹੁਦੇ ਤੋਂ ਹਟਾਇਆ ਜਾਵੇ।