ਸੇਥੂਰਮਨ-ਸ਼ਸ਼ੀਕਿਰਨ ਦੀ ਜਿੱਤ ਨਾਲ ਭਾਰਤ ਨੂੰ ਰਾਹਤ

02/27/2018 4:46:06 AM

ਨਵੀਂ ਦਿੱਲੀ— ਦੁਨੀਆ ਦੇ ਸਭ ਤੋਂ ਸਖਤ ਤੇ ਮਜ਼ਬੂਤ ਗ੍ਰੈਂਡ ਮਾਸਟਰ ਮੰਨੇ ਜਾਣ ਵਾਲੇ ਐਰੋਫਲੋਟ ਓਪਨ ਸ਼ਤਰੰਜ-2018 ਵਿਚ ਛੇਵਾਂ ਰਾਊਂਡ ਭਾਰਤ ਦੇ ਲਿਹਾਜ਼ ਨਾਲ ਥੋੜ੍ਹਾ ਬਿਹਤਰ ਸਾਬਤ ਹੋਇਆ। ਆਪਣਾ 25ਵਾਂ ਜਨਮ ਦਿਨ ਮਨਾ ਰਹੇ ਸੇਥੂਰਮਨ ਸਮੇਤ ਸ਼ਸ਼ੀਕਿਰਨ ਦੀ ਜਿੱਤ ਨੇ ਭਾਰਤ ਲਈ ਚੰਗੀ ਖਬਰ ਦਿੱਤੀ। ਸੇਥੂਰਮਨ ਨੇ ਹਮਵਤਨ ਨੌਜਵਾਨ ਗ੍ਰੈਂਡ ਮਾਸਟਰ ਆਰੀਅਨ ਚੋਪੜਾ ਨੂੰ ਹਰਾਇਆ। ਕਿੰਗਸ ਇੰਡੀਅਨ ਡਿਫੈਂਸ ਵਿਚ ਆਰੀਅਨ ਦੇ ਰਾਜਾ ਵੱਲੋਂ ਹਮਲੇ ਦਾ ਸੇਥੂਰਮਨ ਨੇ ਬੇਹੱਦ ਸ਼ਾਨਦਾਰ ਅੰਦਾਜ਼ ਵਿਚ ਜਵਾਬ ਦਿੱਤਾ। ਮੋਹਰਿਆਂ ਦੀ ਅਦਲਾ-ਬਦਲੀ ਵਿਚਾਲੇ 37 ਚਾਲਾਂ ਵਿਚ ਆਰੀਅਨ ਨੇ ਮੈਚ ਵਿਚ ਹਾਰ ਮੰਨ ਲਈ। ਸ਼ਸ਼ੀਕਿਰਨ ਨੇ ਮੌਜੂਦਾ ਵਿਸ਼ਵ ਜੂਨੀਅਰ ਚੈਂਪੀਅਨ ਨਾਰਵੇ ਦੇ ਆਰੀਅਨ ਤਾਰੀ ਨੂੰ ਹਰਾਇਆ।
ਭਾਰਤੀ ਖਿਡਾਰੀਆਂ ਵਿਚ ਸਭ ਤੋਂ ਅੱਗੇ ਚੱਲ ਰਹੇ ਮੁਰਲੀ ਕਾਰਤੀਕੇਅਨ ਨੇ ਯੂਕ੍ਰੇਨ ਦੇ ਅੰਟੋਨ ਕੋਰੋਬੋਵ ਨਾਲ ਡਰਾਅ ਖੇਡਿਆ। ਈਸ਼ਾ ਕਰਵਾੜੇ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਵਿਦਿਤ ਗੁਜਰਾਤੀ ਨੇ ਉਜ਼ਬੇਕਿਸਤਾਨ ਦੇ ਨੋਦਿਰਬੋਕ ਨਾਲ ਡਰਾਅ ਖੇਡਿਆ।