ਜਾਅਲੀ SC ਸਰਟੀਫਿਕੇਟ ਬਣਾਉਣ ਵਾਲੇ ਹਾਕੀ ਓਲੰਪੀਅਨ ''ਤੇ ਕੇਸ ਦਰਜ

02/14/2019 10:50:18 PM

ਜਲੰਧਰ- ਭਾਰਤੀ ਹਾਕੀ ਲਈ ਤਿੰਨ ਵਾਰ ਓਲੰਪਿਕ ਖੇਡ ਚੁੱਕਾ ਮੁਕੇਸ਼ ਕੁਮਾਰ ਜਾਅਲੀ ਐੱਸ. ਸੀ. ਸਰਟੀਫਿਕੇਟ ਬਣਾ ਕੇ ਨੌਕਰੀ ਲੈਣ ਦੇ ਮਾਮਲੇ ਵਿਚ ਫਸ ਗਿਆ ਹੈ। ਮੁਕੇਸ਼ ਤੇ ਉਸਦੇ ਭਰਾ ਸੁਰੇਸ਼ ਕੁਮਾਰ 'ਤੇ ਇਸ ਮਾਮਲੇ ਵਿਚ ਕੇਸ ਦਰਜ ਹੋ ਗਿਆ ਹੈ। ਦੋਵਾਂ 'ਤੇ ਦੋਸ਼ ਹੈ ਕਿ ਬ੍ਰਾਹਣ ਹੋਣ ਦੇ ਬਾਵਜੂਦ ਇਨ੍ਹਾਂ ਨੇ ਨੌਕਰੀ ਲਈ ਨਕਲੀ ਐੱਸ. ਸੀ. ਸਰਟੀਫਿਕੇਟ ਬਣਵਾਇਆ। ਇਲਾਕਾ ਤਹਿਸੀਲਦਾਰ ਦੀ ਸ਼ਿਕਾਇਤ 'ਤੇ ਦੋਵਾਂ 'ਤੇ ਕੇਸ ਦਰਜ ਹੋ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮੁਕੇਸ਼ ਦੇ ਸਰਟੀਫਿਕੇਟ ਚੈੱਕ ਕਰਨ ਲਈ ਏਅਰ ਲਾਈਨ ਨੇ ਹੀ ਹੈਦਰਾਬਾਦ ਡਿਸਟ੍ਰਿਕਟ ਆਫੀਸ਼ੀਅਲ ਨੂੰ ਸੂਚਿਤ ਕੀਤਾ ਸੀ। ਬਾਵਨਪੈਲੀ ਪੁਲਸ ਸਟੇਸ਼ਨ ਦੇ ਇੰਸਪੈਕਟਰ ਡੀ. ਰਾਜੇਸ਼ ਨੇ ਦੱਸਿਆ ਕਿ ਜਾਂਚ ਦੌਰਾਨ ਪਾਇਆ ਕਿ ਮੁਕੇਸ਼ ਤੇ ਉਸਦੇ ਭਰਾ ਸੁਰੇਸ਼ ਨੇ ਜਾਅਲੀ ਸਰਟੀਫਿਕੇਟ ਬਣਵਾ ਕੇ ਨੌਕਰੀਆਂ ਹਾਸਲ ਕੀਤੀਆਂ ਸਨ।
ਜ਼ਿਕਰਯੋਗ ਹੈ ਕਿ ਮੁਕੇਸ਼ ਕੁਮਾਰ ਭਾਰਤ ਵਲੋਂ 300 ਤੋਂ ਵੱਧ ਮੈਚ ਖੇਡ ਚੁੱਕਾ ਤੇ ਉਸ਼ਦੇ ਨਾਂ 80 ਗੋਲ ਦਰਜ ਹਨ। ਉਹ ਬਾਰਸੀਲੋਨਾ (1992), ਅਟਲਾਂਟਾ (1996) ਤੇ ਸਿਡਨੀ ਓਲੰਪਿਕ (2000) ਵਿਚ ਭਾਰਤੀ ਟੀਮ ਲਈ ਖੇਡਿਆ ਸੀ। ਉਹ ਅਰਜਨ ਐਵਾਰਡੀ ਹੈ।

Gurdeep Singh

This news is Content Editor Gurdeep Singh