RCB vs CSK : ਮੈਚ ਤੋਂ ਪਹਿਲਾਂ ਹੈੱਡ ਟੂ ਹੈੱਡ, ਪਿੱਚ ਰਿਪੋਰਟ ਤੇ ਸੰਭਾਵਿਤ ਇਲੈਵਨ ’ਤੇ ਮਾਰੋ ਇਕ ਨਜ਼ਰ

09/24/2021 3:42:28 PM

ਸਪੋਰਟਸ ਡੈਸਕ : ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਆਈ. ਪੀ. ਐੱਲ. 2021 ਦਾ 35ਵਾਂ ਮੈਚ ਅੱਜ ਸ਼ਾਮ 7.30 ਵਜੇ ਸ਼ਾਰਜਾਹ ਕ੍ਰਿਕਟ ਸਟੇਡੀਅਮ ’ਚ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ ਕੁਝ ਮਹੱਤਵਪੂਰਨ ਗੱਲਾਂ ’ਤੇ ਇੱਕ ਨਜ਼ਰ ਮਾਰੋ-
ਹੈੱਡ ਟੂ ਹੈੱਡ :

ਕੁਲ ਮੈਚ-26
ਸੀ. ਐੱਸ. ਕੇ.- 17 ਜਿੱਤੇ
ਆਰ. ਸੀ. ਬੀ. -9 ਜਿੱਤੇ
ਸੀ.ਐੱਸ.ਕੇ. ਨੇ ਪਿਛਲੇ 11 ਮੈਚਾਂ ’ਚੋਂ 9 ਜਿੱਤੇ ਹਨ।

ਪੁਆਇੰਟ ਟੇਬਲ:

ਆਰ.ਸੀ.ਬੀ. : ਕੁੱਲ ਮੈਚ-8, ਜਿੱਤ-5, ਹਾਰ-2, ਨੈੱਟ ਰਨ ਰੇਟ- -0.706, ਅੰਕ-10

ਸੀ. ਐੱਸ. ਕੇ. : ਕੁੱਲ ਮੈਚ-8, ਜਿੱਤ - 7, ਹਾਰ-2, ਨੈੱਟ ਰਨ ਰੇਟ- +1.223, ਅੰਕ-12

ਪਿੱਚ ਰਿਪੋਰਟ :

ਇਹ ਵਿਸ਼ਵ ਦੀਆਂ ਸਰਬੋਤਮ ਬੱਲੇਬਾਜ਼ੀ ਵਿਕਟਾਂ ’ਚੋਂ ਇੱਕ ਹੈ। ਮੈਦਾਨ ਦੇ ਦੋਵੇਂ ਪਾਸੇ ਦੀਆਂ ਬਾਊਂਡਰੀਆਂ ਬਹੁਤ ਛੋਟੀਆਂ ਹਨ। ਇਸ ਮੈਦਾਨ ’ਤੇ 200 ਤੋਂ ਵੱਧ ਦੇ ਸਕੋਰ ਦਾ ਬਚਾਅ ਕਰਨਾ ਵੀ ਮੁਸ਼ਕਿਲ ਹੈ, ਇਸ ਲਈ ਪਹਿਲਾਂ ਗੇਂਦਬਾਜ਼ੀ ਕਰਨਾ ਇੱਕ ਵਧੀਆ ਬਦਲ ਹੈ।

ਇਹ ਵੀ ਜਾਣੋ :

ਹਰਸ਼ਲ ਪਟੇਲ ਨੇ ਆਈ. ਪੀ. ਐੱਲ. ’ਚ ਫਾਫ ਡੂ ਪਲੇਸਿਸ ਨੂੰ 13 ਗੇਂਦਾਂ ’ਚ ਦੋ ਵਾਰ ਅਤੇ ਅੰਬਾਤੀ ਰਾਇਡੂ ਨੂੰ 36 ਗੇਂਦਾਂ ’ਚ 4 ਵਾਰ ਆਊਟ ਕੀਤਾ ਹੈ।
ਧੋਨੀ ਨੇ ਆਰੀ. ਸੀ. ਬੀ. ਖਿਲਾਫ 141.50 ਦੀ ਔਸਤ ਨਾਲ 824 ਦੌੜਾਂ ਬਣਾਈਆਂ ਹਨ, ਜੋ ਉਸ ਦੀਆਂ ਆਈ. ਪੀ. ਐੱਲ. ਵਿੱਚ ਕਿਸੇ ਇੱਕ ਫ੍ਰੈਂਚਾਇਜ਼ੀ ਦੇ ਖਿਲਾਫ ਸਭ ਤੋਂ ਜ਼ਿਆਦਾ ਦੌੜਾਂ ਹਨ।

ਸੰਭਾਵਿਤ ਪਲੇਇੰਗ ਇਲੈਵਨ

ਰਾਇਲ ਚੈਲੰਜਰਜ਼ ਬੰਗਲੁਰੂ : ਵਿਰਾਟ ਕੋਹਲੀ (ਕਪਤਾਨ), ਦੇਵਦੱਤ ਪੱਡੀਕਲ, ਕੇ.ਐੱਸ. ਭਾਰਤ (ਵਿਕਟਕੀਪਰ), ਗਲੇਨ ਮੈਕਸਵੈੱਲ, ਏ.ਬੀ. ਡਿਵਿਲੀਅਰਸ, ਟਿਮ ਡੇਵਿਡ/ਵਾਨਿੰਦੂ ਹਸਰੰਗਾ, ਕਾਹਿਲ ਜੈਮੀਸਨ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ, ਨਵਦੀਪ ਸੈਣੀ

ਚੇਨਈ ਸੁਪਰ ਕਿੰਗਜ਼ : ਫਾਫ ਡੂ ਪਲੇਸਿਸ, ਰੁਤੂਰਾਜ ਗਾਇਕਵਾੜ, ਮੋਇਨ ਅਲੀ, ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ, ਐੱਮ.ਐੱਸ. ਧੋਨੀ (ਕਪਤਾਨ ਤੇ ਵਿਕਟਕੀਪਰ), ਡਵੇਨ ਬ੍ਰਾਵੋ/ਸੈਮ ਕੁਰੇਨ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਜੋਸ਼ ਹੇਜ਼ਲਵੁੱਡ

Manoj

This news is Content Editor Manoj