RCB ਦੇ ਖਿਡਾਰੀ ਤੇ ਸਹਿਯੋਗੀ ਕਰਮਚਾਰੀ ਆਪਣੇ-ਆਪਣੇ ਘਰ ਲਈ ਰਵਾਨਾ

05/07/2021 12:26:22 AM

ਨਵੀਂ ਦਿੱਲੀ–  ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਘਰੇਲੂ ਖਿਡਾਰੀ ਤੇ ਸਹਿਯੋਗੀ ਮੈਂਬਰ ਆਪਣੇ-ਆਪਣੇ ਸ਼ਹਿਰਾਂ ਜਦਕਿ ਵਿਦੇਸ਼ੀ ਖਿਡਾਰੀ ਚਾਰਟਰਡ ਜ਼ਹਾਜ਼ ਰਾਹੀਂ ਆਪਣੇ-ਆਪਣੇ ਵਤਨ ਰਵਾਨਾ ਹੋ ਗਏ। ਆਈ. ਪੀ. ਐੱਲ. ਦੇ ਬਾਇਓ-ਬਬਲ ਵਿਚ ਸੰਨ੍ਹ ਲਗਣ ਤੇ ਕਈ ਖਿਡਾਰੀਆਂ ਦੇ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਹੋਣ ਤੋਂ ਬਾਅਦ ਇਸ ਟੀ-20 ਟੂਰਨਾਮੈਂਟ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਆਰ. ਸੀ. ਬੀ. ਦੇ ਕਪਤਾਨ ਵਿਰਾਟ ਕੋਹਲੀ ਵੀਰਵਾਰ ਨੂੰ ਮੁੰਬਈ ਪਹੁੰਚੇ। ਵੀਰਵਾਰ ਨੂੰ ਸਵੇਰੇ ਹੀ ਟੀਮ ਦੇ ਖਿਡਾਰੀ ਤੇ ਸਹਿਯੋਗੀ ਮੈਂਬਰ ਆਪਣੇ-ਆਪਣੇ ਘਰਾਂ ਲਈ ਰਵਾਨਾ ਹੋ ਗਏ।

ਇਹ ਖ਼ਬਰ ਪੜ੍ਹੋ- ਪੰਜਾਬ ਦੇ ਹਰਪ੍ਰੀਤ ਦਾ ਮੀਆ ਖਲੀਫਾ ਨੂੰ ਕੀਤਾ ਟਵੀਟ ਵਾਇਰਲ, ਕਹੀ ਸੀ ਇਹ ਗੱਲ


ਬੀ. ਸੀ. ਸੀ. ਆਈ.ਦੀ ਸਲਾਹ ਤੋਂ ਬਾਅਦ ਆਰ. ਸੀ. ਬੀ. ਨੇ ਆਪਣੇ ਸਾਰੇ ਘਰੇਲੂ ਖਿਡਾਰੀਆਂ, ਕਰਮਚਾਰੀਆਂ ਤੇ ਮੈਨੇਜਮੈਂਟ ਨਾਲ ਜੁੜੇ ਲੋਕਾਂ ਲਈ ਇਕ ਚਾਰਟਰਡ ਜਹਾਜ਼ ਦਾ ਪ੍ਰਬੰਧ ਕੀਤਾ, ਜਿਹੜਾ ਪਹਿਲਾਂ ਤੋਂ ਤੈਅ ਜਗ੍ਹਾ ’ਤੇ ਉਨ੍ਹਾਂ ਨੂੰ ਛੱਡੇਗਾ ਤੇ ਫਿਰ ਉਨ੍ਹਾਂ ਨੂੰ ਉਥੋਂ ਦੇ ਸਬੰਧਤ ਸ਼ਹਿਰਾਂ ਤਕ ਪਹੁੰਚਾਇਆ ਜਾਵੇਗਾ।

ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਪਰਤੇਗਾ ਬੋਲਟ, ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ’ਚੋਂ ਰਹਿ ਸਕਦੈ ਬਾਹਰ

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh