RCB ਦੀ ਟੀਮ IPL ''ਚ 200 ਮੈਚ ਖੇਡਣ ਵਾਲੀ ਬਣੀ ਦੂਜੀ ਟੀਮ

04/22/2021 10:21:40 PM

ਮੁੰਬਈ- ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਨੇ ਰਾਜਸਥਾਨ ਰਾਇਲਜ਼ ਵਿਰੁੱਧ ਮੁੰਬਈ ਦੇ ਵਾਨਖੇੜੇ ਮੈਦਾਨ 'ਤੇ ਆਪਣੇ ਨਾਂ ਆਈ. ਪੀ. ਐੱਲ. ਦਾ ਵੱਡਾ ਰਿਕਾਰਡ ਦਰਜ ਕਰ ਲਿਆ ਹੈ। ਰਾਜਸਥਾਨ ਵਿਰੁੱਧ ਬੈਂਗਲੁਰੂ ਦੀ ਟੀਮ ਆਪਣਾ ਆਈ. ਪੀ. ਐੱਲ. ਦਾ 200ਵਾਂ ਮੈਚ ਖੇਡਣ ਉਤਰੀ ਹੈ। ਉਹ ਆਈ. ਪੀ. ਐੱਲ. 'ਚ ਅਜਿਹਾ ਕਰਨ ਵਾਲੀ ਇਕਲੌਤੀ ਦੂਜੀ ਟੀਮ ਹੈ। ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਦੀ ਟੀਮ ਆਈ. ਪੀ. ਐੱਲ. 'ਚ 200 ਮੈਚ ਖੇਡਣ ਵਾਲੀ ਟੀਮ ਹੈ। ਹੁਣ ਇਸ ਲਿਸਟ 'ਚ ਬੈਂਗਲੁਰੂ ਦੀ ਟੀਮ ਦਾ ਵੀਂ ਦਰਜ ਹੋ ਗਿਆ ਹੈ। ਦੇਖੋ ਰਿਕਾਰਡ-

ਇਹ ਖ਼ਬਰ ਪੜ੍ਹੋ- ਕੰਮ ਦੇ ਜ਼ਿਆਦਾ ਬੋਝ ’ਚ ਇਕ-ਅੱਧਾ ਆਲਰਾਊਂਡਰ ਤਿਆਰ ਕਰਨਾ ਮੁਸ਼ਕਿਲ : ਲਕਸ਼ਮਣ


ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੀਆਂ ਟੀਮਾਂ-
207 - ਮੁੰਬਈ ਇੰਡੀਅਨਜ਼
200 - ਰਾਇਲ ਚੈਲੰਜਰਜ਼ ਬੈਂਗਲੁਰੂ 
198 - ਦਿੱਲੀ ਕੈਪੀਟਲਸ
196 - ਕੋਲਕਾਤਾ ਨਾਈਟ ਰਾਈਡਰਜ਼
194 - ਪੰਜਾਬ ਕਿੰਗਜ਼
183 - ਚੇਨਈ ਸੁਪਰ ਕਿੰਗਜ਼
165 - ਰਾਜਸਥਾਨ ਰਾਇਲਜ਼
128 - ਸਨਰਾਈਜ਼ਰਜ਼ ਹੈਦਰਾਬਾਦ

ਇਹ ਖ਼ਬਰ ਪੜ੍ਹੋ-  ਬੇਂਜੇਮਾ ਦੇ ਦੋ ਗੋਲਾਂ ਨਾਲ ਰੀਅਲ ਮੈਡ੍ਰਿਡ ਦੀ ਵੱਡੀ ਜਿੱਤ


ਆਈ. ਪੀ. ਐੱਲ. ਦੇ ਇਸ ਸੀਜ਼ਨ 'ਚ ਹੁਣ ਤਕ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ
ਪਹਿਲਾ ਮੈਚ- ਚਾਹਲ ਦਾ 100ਵਾਂ ਆਈ. ਪੀ. ਐੱਲ. ਮੈਚ।
ਦੂਜਾ ਮੈਚ- ਹਰਸ਼ਲ ਪਟੇਲ ਦਾ 50ਵਾਂ ਆਈ. ਐੱਲ. ਮੈਚ।
ਤੀਜਾ ਮੈਚ- ਪਹਿਲੀ ਵਾਰ ਆਰ. ਸੀ. ਬੀ. ਨੇ ਆਈ. ਪੀ. ਐੱਲ. ਸੀਜ਼ਨ ਦੇ ਪਹਿਲੇ ਤਿੰਨ ਮੈਚ ਜਿੱਤੇ।
ਚੌਥਾ ਮੈਚ- ਆਰ. ਸੀ. ਬੀ. ਦਾ 200ਵਾਂ ਆਈ. ਪੀ. ਐੱਲ. ਮੈਚ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh