ਅਸ਼ਵਿਨ ਨੇ ਆਪਣੀ ਇਸ ਮਿਸਟਰੀ ਗੇਂਦ ''ਤੇ ਵਿਕਟ ਹਾਸਲ ਕਰ ਕੀਤਾ ਸਭ ਨੂੰ ਹੈਰਾਨ (ਵੇਖੋ ਵੀਡੀਓ)

07/23/2019 12:11:37 PM

ਸਪੋਰਸਟ ਡੈਸਕ— ਭਾਰਤੀ ਸਪਿਨਰ ਰਵਿਚੰਦਰਨ ਅਸ਼ਵਿਨ ਨੇ ਤਮਿਲਨਾਡੂ ਪ੍ਰੀਮੀਅਰ ਲੀਗ (ਟੀ. ਐੱਨ. ਪੀ. ਐੱਲ) ਦੇ ਮੁਕਾਬਲੇ 'ਚ ਅਜਿਹੀ ਗੇਂਦ ਸੁੱਟੀ, ਜਿਸ ਨੂੰ ਵੇਖ ਕੇ ਸਾਰੇ ਹੈਰਾਨ ਹੋ ਗਏ। ਅਸ਼ਵਿਨ ਦੀ ਇਹ ਗੇਂਦ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਟੀ. ਐੱਨ. ਪੀ. ਐੱਲ 'ਚ ਡਿੰਡੀਗੁਲ ਡਰੈਗਨਸ ਟੀਮ ਵਲੋਂ ਖੇਡ ਰਹੇ ਅਸ਼ਵਿਨ ਨੇ ਸੋਮਵਾਰ ਨੂੰ ਮੁਦਰੈ ਪੈਂਥਰਸ ਦੇ ਖਿਲਾਫ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 4 ਓਵਰ 'ਚ 16 ਦੌੜਾਂ ਦੇ ਕੇ 3 ਵਿਕਟਾਂ ਲਈਆਂ।  

ਅਸ਼ਵਿਨ ਦੀ ਕਪਤਾਨੀ ਵਾਲੀ ਟੀਮ ਡਿੰਡੀਗੁਲ ਨੇ 30 ਦੌੜਾਂ ਦੇ ਫਰਕ ਨਾਲ ਇਹ ਮੁਕਾਬਲਾ ਜਿੱਤਿਆ। ਡਿੰਡੀਗੁਲ ਟੀਮ ਨੇ 6 ਵਿਕਟਾਂ 'ਤੇ 182 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਮਦੁਰੈ ਪੈਂਥਰਸ ਟੀਮ 20 ਓਵਰ 'ਚ 9 ਵਿਕਟਾਂ ਖੁੰਝ ਕੇ 152 ਦੌੜਾਂ ਹੀ ਬਣਾ ਸਕੀ। ਡਿੰਡੀਗੁਲ ਦੇ ਨਰਾਇਣ ਜਗਦੀਸ਼ਨ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ ਜਿਨ੍ਹਾਂ ਨੇ 51 ਗੇਂਦਾਂ 'ਤੇ 12 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਅਜੇਤੂ 87 ਦੌੜਾਂ ਬਣਾਈਆਂ।


ਇਸੇ ਮੁਕਾਬਲੇ 'ਚ ਅਸ਼ਵਿਨ ਨੇ ਮਿਸਟਰੀ ਬਾਲ ਕੀਤੀ। ਉਨ੍ਹਾਂ ਨੇ ਆਖਰੀ ਸਮੇਂ ਤੱਕ ਗੇਂਦ ਨੂੰ ਆਪਣੇ ਪਿੱਛੇ ਲੁੱਕਾ ਕੇ ਰੱਖਿਆ ਤੇ ਖੱਬੇ ਹੱਥ ਨਾਲ ਕੋਈ ਵੀ ਪ੍ਰਤੀਕਿਰੀਆ ਨਹੀਂ ਕੀਤੀ। ਇਹ ਗੇਂਦ ਅਜਿਹੇ ਲੱਗੀ ਜਿਵੇਂ ਕੋਈ ਹਵਾ 'ਚ ਬੰਬ ਛੱਡ ਦਿੰਦਾ ਹੈ। ਇਸ ਗੇਂਦ ਨੂੰ ਬੱਲੇਬਾਜ਼ ਵੀ ਦੇਰ ਨਾਲ ਸਮਝਿਆ ਤੇ ਉਨ੍ਹਾਂ ਨੇ ਹਵਾਈ ਸ਼ਾਟ ਖੇਡਿਆ ਪਰ ਫੀਲਡਰ ਨੇ ਗੇਂਦ ਕੈਚ ਕਰ ਉਨ੍ਹਾਂ ਨੂੰ ਪਵੇਲੀਅਨ ਦਾ ਰਸਤਾ ਵਿਖਾ ਦਿੱਤਾ। 

ਅਸ਼ਵਿਨ ਪਾਰੀ ਦਾ ਆਖਰੀ ਓਵਰ ਕਰ ਰਹੇ ਸਨ ਤੇ ਵਿਰੋਧੀ ਟੀਮ ਨੂੰ ਜਿੱਤ ਲਈ 32 ਦੌੜਾਂ ਦੀ ਦਰਕਾਰ ਸੀ। ਉਨ੍ਹਾਂ ਨੇ ਇਸ ਓਵਰ 'ਚ ਸਿਰਫ 2 ਦੌੜਾਂ ਦਿੱਤੀਆਂ ਤੇ 2 ਵਿਕਟਾਂ ਵੀ ਹਾਸਲ ਕੀਤੀਆਂ। ਅਸ਼ਵਿਨ ਦੀ ਟੀਮ ਡਿੰਡੀਗੁਲ ਦੀ ਇਸ ਲੀਗ 'ਚ ਇਹ ਲਗਾਤਾਰ ਦੂਜੀ ਜਿੱਤ ਰਹੀ।