ਗੁਲਾਬੀ ਗੇਂਦ ''ਤੇ ਬੋਲੇ ਸ਼ਾਸਤਰੀ, ਕਿਹਾ- ਕਈ ਸਵਾਲਾਂ ਦੇ ਜਵਾਬ ਅਜੇ ਮਿਲਣੇ ਹਨ ਬਾਕੀ

11/22/2019 3:55:07 PM

ਕੋਲਕਾਤਾ— ਭਾਰਤ ਦੇ ਪਹਿਲੇ ਡੇ-ਨਾਈਟ ਟੈਸਟ ਦੀ ਅਹਿਮੀਅਤ ਦਾ ਭਾਰਤੀ ਮੁੱਖ ਕੋਚ ਰਵੀ ਸ਼ਾਸਤਰੀ ਨੂੰ ਕਾਫੀ ਇਲਮ ਹੈ ਪਰ ਉਨ੍ਹਾਂ ਇਹ ਵੀ ਕਿਹਾ ਕਿ ਗੁਲਾਬੀ ਗੇਂਦ ਨੂੰ ਲੈ ਕੇ ਕਈ ਸਵਾਲਾਂ ਦੇ ਜਵਾਬ ਅਜੇ ਮਿਲਣੇ ਬਾਕੀ ਹਨ। ਕੌਮਾਂਤਰੀ ਕ੍ਰਿਕਟ ਪਰਿਸ਼ਦ ਤੋਂ ਦਿਨ ਰਾਤ ਦੇ ਟੈਸਟ ਨੂੰ ਮਨਜ਼ੂਰੀ ਮਿਲਣ ਦੇ 7 ਸਾਲਾਂ ਬਾਅਦ ਭਾਰਤੀ ਟੀਮ ਬੰਗਲਾਦੇਸ਼ ਖਿਲਾਫ ਗੁਲਾਬੀ ਗੇਂਦ ਨਾਲ ਪਹਿਲਾ ਟੈਸਟ ਖੇਡ ਰਹੀ ਹੈ।

ਸ਼ਾਸਤਰੀ ਨੇ ਪਹਿਲੇ ਦਿਨ ਦਾ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਅਧਿਕਾਰਤ ਪ੍ਰਸਾਰਕ ਨੂੰ ਕਿਹਾ, ''ਇਹ ਇਤਿਹਾਸਕ ਮੌਕਾ ਹੈ ਪਰ ਇਸ 'ਚ ਸਾਨੂੰ ਇੰਤਜ਼ਾਰ ਕਰਦੇ ਹੋਏ ਦੇਖਣਾ ਹੋਵੇਗਾ ਕਿ ਇਹ ਕਿਵੇਂ ਰਹਿੰਦਾ ਹੈ।'' ਉਨ੍ਹਾਂ ਕਿਹਾ, ''ਕਈ ਸਵਾਲਾਂ ਦੇ ਜਵਾਬ ਮਿਲਣੇ ਬਾਕੀ ਹਨ ਜੋ ਕਿ ਵਕਤ ਹੀ ਦੱਸੇਗਾ।'' ਇਹ 12ਵਾਂ ਡੇ-ਨਾਈਟ ਟੈਸਟ ਹੈ ਜਦਕਿ ਪਹਿਲਾ ਟੈਸਟ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ 2015 'ਚ ਖੇਡਿਆ ਗਿਆ ਸੀ। ਸ਼ਾਸਤਰੀ ਨੇ ਕਿਹਾ, ''ਗੁਲਾਬੀ ਗੇਂਦ ਦੇ ਮੁਤਾਬਕ ਢਲਣਾ ਚੁਣੌਤੀਪੂਰਨ ਹੈ। ਸਾਨੂੰ ਦੇਖਣਾ ਹੋਵੇਗਾ ਕਿ ਗੇਂਦ ਦਾ ਵਿਵਹਾਰ ਕਿਹੋ ਜਿਹਾ ਰਹਿੰਦਾ ਹੈ।  ਟੈਸਟ ਕ੍ਰਿਕਟ ਕਿਹੋ ਜਿਹਾ ਹੋਵੇਗਾ। ਇਹ ਲਾਲ ਗੇਂਦ ਤੋਂ ਕਾਫੀ ਸਖਤ ਅਤੇ ਭਾਰੀ ਹੈ।''

Tarsem Singh

This news is Content Editor Tarsem Singh