ਖਿਡਾਰੀਆਂ ਨੂੰ ਸਰਵਸ੍ਰੇਸ਼ਠ ਮੌਕੇ ਮੁਹੱਈਆ ਕਰਾਵਾਂਗਾ : ਰਾਠੌੜ

09/04/2017 2:48:58 AM

ਨਵੀਂ ਦਿੱਲੀ— ਨਵ-ਨਿਯੁਕਤ ਖੇਡ ਮੰਤਰੀ ਰਾਜਯਵਰਧਨੇ ਸਿੰਘ ਰਾਠੌੜ ਨੇ ਐਤਵਾਰ ਨੂੰ ਕਿਹਾ ਕਿ ਉਸ ਦੇ ਕਾਰਜਕਾਲ ਵਿਚ ਸਾਰੇ ਖਿਡਾਰੀਆਂ ਨੂੰ 'ਸਰਵਸ੍ਰੇਸ਼ਠ ਮੌਕੇ' ਮੁਹੱਈਆ ਕਰਾਏ ਜਾਣਗੇ ਤਾਂ ਕਿ ਭਾਰਤ ਖੇਡਾਂ ਵਿਚ ਇਕ ਮਜ਼ਬੂਤ ਦੇਸ਼ ਬਣ ਸਕੇ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਕੈਬਨਿਟ ਵਾਧੇ ਵਿਚ ਐਥੇਂਸ ਓਲੰਪਿਕ ਦੇ 47 ਸਾਲਾ ਚਾਂਦੀ ਤਮਗਾ ਜੇਤੂ  ਨਿਸ਼ਾਨੇਬਾਜ਼ ਨੂੰ ਵਿਜੇ ਗੋਇਲ ਦੀ ਜਗ੍ਹਾ ਖੇਡ ਮੰਤਰੀ ਬਣਾਇਆ ਗਿਆ ਹੈ। ਰਾਠੌੜ ਨੇ ਕਿਹਾ ਕਿ ਹਰ ਪੱਧਰ 'ਤੇ ਧਿਆਨ ਤਮਗਾ ਜਿੱਤਣ 'ਤੇ ਲੱਗਾ ਹੋਵੇਗਾ। ਰਾਠੌੜ ਨੇ ਨਾਲ ਹੀ ਕਿਹਾ ਕਿ ਇਸ ਲਈ ਅਸੀਂ ਰਾਜਾਂ ਦੇ ਵਿਭਾਗਾਂ ਨਾਲ ਮਿਲ ਕੇ ਕੰਮ ਕਰਾਂਗੇ ਤਾਂ ਕਿ ਅਸੀਂ ਖਿਡਾਰੀਆਂ ਨੂੰ ਬਿਹਤਰੀਨ ਮੌਕੇ ਦਿਵਾ ਸਕੀਏ।