J&K ਦੇ ਸਲਾਮ ਨੇ IPL 'ਚ ਕੀਤਾ ਡੈਬਿਊ, ਟੂਰਨਾਮੈਂਟ 'ਚ ਖੇਡਣ ਵਾਲੇ ਸੂਬੇ ਦੇ ਦੂਜੇ ਖਿਡਾਰੀ

03/25/2019 12:59:26 PM

ਮੁੰਬਈ— ਸੱਜੇ ਹੱਥ ਦੇ ਨੌਜਵਾਨ ਤੇਜ਼ ਗੇਂਦਬਾਜ਼ ਰਸਿਕ ਸਲਾਮ ਆਈ.ਪੀ.ਐੱਲ. 2019 'ਚ ਖੇਡਣ ਵਾਲੇ ਜੰਮੂ-ਕਸ਼ਮੀਰ ਦੇ ਦੂਜੇ ਕ੍ਰਿਕਟਰ ਬਣੇ। 17 ਸਾਲ ਦੇ ਸਲਾਮ ਨੇ ਐਤਵਾਰ ਨੂੰ ਇੱਥੇ ਦਿੱਲੀ ਕੈਪੀਟਲਸ ਦੇ ਖਿਲਾਫ ਵਾਨਖੇੜੇ ਸਟੇਡੀਅਮ 'ਚ ਮੁੰਬਈ ਇੰਡੀਅਨਜ਼ ਵੱਲੋਂ ਡੈਬਿਊ ਕੀਤਾ। ਉਨ੍ਹਾਂ ਨੇ ਮੇਜ਼ਬਾਨ ਟੀਮ ਲਈ ਗੇਂਦਬਾਜ਼ੀ ਦਾ ਆਗਾਜ਼ ਵੀ ਕੀਤਾ। 

ਸਲਾਮ ਨੂੰ ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੇ ਕੈਪ ਸੌਂਪੀ। ਉਹ ਮੁੰਬਈ ਇੰਡੀਅਨਜ਼ ਲਈ ਡੈਬਿਊ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਹਨ। ਕੁਲਗਾਮ ਜ਼ਿਲੇ ਦੇ ਰਹਿਣ ਵਾਲੇ ਸਲਾਮ ਨੂੰ ਮੁੰਬਈ ਇੰਡੀਅਨਜ਼ ਨੇ 20 ਲੱਖ ਰੁਪਏ ਦੇ ਉਨ੍ਹਾਂ ਦੇ ਆਧਾਰ ਮੁੱਲ 'ਤੇ ਖਰੀਦਿਆ ਸੀ। ਆਫ ਸਪਿਨਰ ਆਲਰਾਊਂਡਰ ਪਰਵੇਜ਼ ਰਸੂਲ ਆਈ.ਪੀ.ਐੱਲ. ਟੂਰਨਾਮੈਂਟ 'ਚ ਖੇਡਣ ਵਾਲੇ ਜੰਮੂ-ਕਸ਼ਮੀਰ ਦੇ ਪਹਿਲੇ ਕ੍ਰਿਕਟਰ ਹਨ। ਉਹ ਪੁਣੇ ਵਾਰੀਅਰਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੀ ਨੁਮਾਇੰਦਗੀ ਕਰ ਚੁੱਕੇ ਹਨ। ਪਿਛਲੇ ਸਾਲ ਕਿੰਗਜ਼ ਇਲੈਵਨ ਪੰਜਾਬ ਨੇ ਜੰਮੂ-ਕਸ਼ਮੀਰ ਦੇ ਮਨਜ਼ੂਰ ਦਾਰ ਨੂੰ ਚੁਣਿਆ ਸੀ ਪਰ ਉਨ੍ਹਾਂ ਨੂੰ ਕੋਈ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ।

Tarsem Singh

This news is Content Editor Tarsem Singh