BBL ''ਚ ਖੇਡਦੇ ਨਜ਼ਰ ਆਉਣਗੇ ਰਾਸ਼ਿਦ, ਆਸਟ੍ਰੇਲੀਆ ਦੇ ਇਸ ਫ਼ੈਸਲੇ ''ਤੇ ਦਿੱਤੀ ਸੀ ਬਾਈਕਾਟ ਦੀ ਧਮਕੀ

08/24/2023 12:42:25 PM

ਮੈਲਬੋਰਨ- ਅਫਗਾਨਿਸਤਾਨ ਦੇ ਸਟਾਰ ਲੈੱਗ ਸਪਿਨਰ ਰਾਸ਼ਿਦ ਖਾਨ ਨੇ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ (ਬੀਬੀਐੱਲ) ਦੇ ਬਾਈਕਾਟ ਦੀ ਧਮਕੀ ਵਾਪਸ ਲੈ ਲਈ ਹੈ ਅਤੇ ਖ਼ੁਦ ਨੂੰ ਇਸ ਟੀ-20 ਫ੍ਰੈਂਚਾਇਜ਼ੀ ਟੂਰਨਾਮੈਂਟ ਦੇ 2023-24 ਸੀਜ਼ਨ ਲਈ ਉਪਲਬਧ ਰੱਖਿਆ। ਰਾਸ਼ਿਦ ਨੇ ਪਿਛਲੇ ਸਾਲ ਮਾਰਚ 'ਚ ਅਫਗਾਨਿਸਤਾਨ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਬਾਹਰ ਹੋਣ ਦੇ ਆਸਟ੍ਰੇਲੀਆ ਦੇ ਫ਼ੈਸਲੇ ਤੋਂ ਬਾਅਦ ਇਸ ਸਾਲ ਜਨਵਰੀ 'ਚ ਬੀਬੀਐੱਲ ਦੇ ਬਾਈਕਾਟ ਦੀ ਧਮਕੀ ਦਿੱਤੀ ਸੀ।

ਇਹ ਵੀ ਪੜ੍ਹੋ- ਜ਼ਿੰਬਾਬਵੇ ਦੇ ਸਾਬਕਾ ਕਪਤਾਨ ਹੀਥ ਸਟ੍ਰੀਕ ਦੇ ਦਿਹਾਂਤ ਦੀ ਖ਼ਬਰ ਇੰਟਰਨੈੱਟ 'ਤੇ ਫੈਲੀ, ਸਾਬਕਾ ਸਾਥੀ ਨੇ ਦੱਸੀ ਸੱਚਾਈ
ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਕੁੜੀਆਂ ਦੀ ਸਿੱਖਿਆ 'ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਦੇ ਵਿਰੋਧ 'ਚ ਆਸਟ੍ਰੇਲੀਆ ਇਸ ਵਨਡੇ ਸੀਰੀਜ਼ ਤੋਂ ਹਟ ਗਿਆ ਹੈ। ਰਾਸ਼ਿਦ ਨੇ ਫਿਰ ਕਿਹਾ, "ਜੇਕਰ ਆਸਟ੍ਰੇਲੀਆ ਨੂੰ ਅਫਗਾਨਿਸਤਾਨ ਨਾਲ ਖੇਡਣ 'ਚ ਕੋਈ ਸਮੱਸਿਆ ਹੈ ਤਾਂ ਫਿਰ ਮੈਂ ਬੀਬੀਐੱਲ 'ਚ ਆਪਣੀ ਮੌਜੂਦਗੀ ਨਾਲ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਹਾਂ।" ਇਸ ਲਈ ਮੈਂ ਇਸ ਮੁਕਾਬਲੇ 'ਚ ਆਪਣੇ ਭਵਿੱਖ ਬਾਰੇ ਗੰਭੀਰਤਾ ਨਾਲ ਸੋਚਾਂਗਾ।

ਇਹ ਵੀ ਪੜ੍ਹੋ- ਵੱਖਰੇ ਬੱਲੇਬਾਜ਼ੀ ਸਟਾਈਲ ਨਾਲ ਮਦਦ ਮਿਲਦੀ ਹੈ, ਰੋਹਿਤ ਦੇ ਨਾਲ ਸਾਂਝੇਦਾਰੀ 'ਤੇ ਬੋਲੇ ਗਿੱਲ
ਆਸਟ੍ਰੇਲੀਆਈ ਐਸੋਸੀਏਟਡ ਪ੍ਰੈਸ ਦੇ ਅਨੁਸਾਰ ਇਸ 24 ਸਾਲਾ ਸਪਿਨਰ ਦਾ ਨਾਮ ਬੀਪੀਐੱਲ ਡਰਾਫਟ 'ਚ ਵਿਦੇਸ਼ੀ ਖਿਡਾਰੀਆਂ ਦੀ ਅਧਿਕਾਰਤ ਸੂਚੀ 'ਚ ਸ਼ਾਮਲ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਰਾਸ਼ਿਦ ਤੋਂ ਇਲਾਵਾ ਅਫਗਾਨਿਸਤਾਨ ਦੇ ਮੁਜੀਬ ਉਰ ਰਹਿਮਾਨ, ਨੂਰ ਅਹਿਮਦ ਅਤੇ ਇਜ਼ਹਾਰ ਉਲ ਹੱਕ ਨਵੀਦ ਦੇ ਨਾਂ ਵੀ ਸੂਚੀ 'ਚ ਸ਼ਾਮਲ ਹਨ। ਬੀਬੀਐੱਲ 7 ਦਸੰਬਰ ਤੋਂ 24 ਜਨਵਰੀ ਤੱਕ ਆਯੋਜਿਤ ਕੀਤਾ ਜਾਵੇਗਾ। ਰਾਸ਼ਿਦ ਬੀਬੀਐੱਲ ਦੇ ਪਿਛਲੇ ਛੇ ਸੀਜ਼ਨਾਂ ਤੋਂ ਐਡੀਲੇਡ ਸਟ੍ਰਾਈਕਰਜ਼ ਲਈ ਖੇਡਦੇ ਰਹੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon