Video : ਜਦੋਂ ਰਾਸ਼ਿਦ ਨੇ ਸ਼ੈਂਪੇਨ ਦੀ ਬੋਤਲ ਨੂੰ ਛੂਹਣ ਤੋਂ ਕੀਤਾ ਮਨ੍ਹਾ, ਜਾਣੋ ਪੂਰਾ ਮਾਮਲਾ

05/27/2018 1:42:52 PM

ਨਵੀਂ ਦਿੱਲੀ (ਬਿਊਰੋ)— ਸਪਿਨ ਗੇਂਦਬਾਜ਼ ਰਾਸ਼ਿਦ ਖਾਨ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਆਈ.ਪੀ.ਐੱਲ. 2018 ਦੇ ਫਾਈਨਲ 'ਚ ਪਹੁੰਚ ਚੁੱਕੀ ਹੈ। ਟੂਰਨਾਮੈਂਟ ਦੇ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਕੋਲਕਾਤਾ ਨੂੰ ਹਰਾਉਣ ਦੇ ਬਾਅਦ ਸਾਰੇ ਖਿਡਾਰੀਆਂ ਨੇ ਕੇਕ ਕੱਟ ਕੇ ਜਸ਼ਨ ਮਨਾਇਆ। ਇਸ ਵਿਚਾਲੇ ਟੀਮ ਦੇ ਇਕ ਖਿਡਾਰੀ ਨੇ ਰਾਸ਼ਿਦ ਨੂੰ ਸ਼ੈਂਪੇਨ ਦੀ ਬੋਤਲ ਆਫਰ ਕੀਤੀ ਜਿਸ ਨੂੰ ਵੇਖ ਰਾਸ਼ਿਦ ਨੇ ਇਸ ਨੂੰ ਹੱਥ ਲਾਉਣ ਨੂੰ ਮਨ੍ਹਾ ਕਰ ਦਿੱਤਾ। ਕ੍ਰਿਕਟ ਦੇ ਦਿੱਗਜ ਅਤੇ ਟੀਮ ਦੇ ਸਾਰੇ ਖਿਡਾਰੀਆਂ ਨੇ ਰਾਸ਼ਿਦ ਦੀ ਰੱਜ ਕੇ ਤਾਰੀਫ ਕੀਤੀ। ਰਾਸ਼ਿਦ ਦੀ ਕੋਸ਼ਿਸ ਹੁਣ ਟੀਮ ਨੂੰ ਫਾਈਨਲ ਮੈਚ ਜਿਤਾਉਣ ਦੀ ਹੋਵੇਗੀ।
 


ਖਿਤਾਬੀ ਮੁਕਾਬਲਾ ਆਈ.ਪੀ.ਐੱਲ.-2018 ਦੀਆਂ ਦੋ ਚੋਟੀ ਦੀਆਂ ਅਤੇ ਅਨੁਭਵੀ ਟੀਮਾਂ ਵਿਚਾਲੇ ਯਕੀਨੀ ਤੌਰ 'ਤੇ ਹੀ ਚੁਣੌਤੀਪੂਰਨ ਮੰਨਿਆ ਜਾ ਰਿਹਾ ਹੈ ਪਰ ਇਹ ਵੀ ਸੱਚ ਹੈ ਕਿ ਹੈਦਰਾਬਾਦ ਦੀ ਟੀਮ ਆਪਣੇ ਕਮਾਲ ਦੇ ਪ੍ਰਦਰਸ਼ਨ ਦੇ ਬਾਵਜੂਦ ਮੌਜੂਦਾ ਸੈਸ਼ਨ 'ਚ ਧੋਨੀ ਦੀ ਚੇਨਈ ਦੇ ਚੱਕਰਵਿਊਹ ਨੂੰ ਤੋੜ ਨਹੀਂ ਸਕੀ। ਦੋਵੇਂ ਟੀਮਾਂ ਫਾਈਨਲ 'ਚ ਇਸ ਸੈਸ਼ਨ 'ਚ ਚੌਥੀ ਵਾਰ ਇਕ ਦੂਜੇ ਦਾ ਸਾਹਮਣਾ ਕਰਨਾ ਉਤਰਨਗੀਆਂ ਜਦਕਿ ਪਿਛਲੇ ਤਿੰਨ ਮੈਚਾਂ 'ਚ ਪਹਿਲੇ ਮੈਚ 'ਚ ਚੇਨਈ ਨੇ ਹੈਦਰਾਬਾਦ ਨੂੰ ਚਾਰ ਦੌੜਾਂ ਨਾਲ, ਪੁਣੇ 'ਚ ਅੱਠ ਵਿਕਟਾਂ ਨਾਲ ਅਤੇ ਮੁੰਬਈ 'ਚ ਦੋ ਵਿਕਟਾਂ ਨਾਲ ਹਰਾਇਆ। ਹੈਦਰਾਬਾਦ ਦੇ ਲਈ ਵਾਨਖੇੜੇ 'ਚ ਚੇਨਈ ਤੋਂ ਪਿਛਲਾ ਸਾਰਾ ਹਿਸਾਬ ਚੁਕਤਾ ਕਰਨ ਦਾ ਮੌਕਾ ਤਾਂ ਹੋਵੇਗਾ ਪਰ ਪਿਛਲੇ ਰਿਕਾਰਡ ਦਾ ਮਨੋਵਿਗਿਆਨਕ ਦਬਾਅ ਵੀ ਰਹੇਗਾ।