ਸਾਤਵਿਕ- ਅਸ਼ਵਿਨੀ ਚੀਨ ਓਪਨ ਦੇ ਪਹਿਲੇ ਦੌਰ ''ਚ ਜਿੱਤੇ

09/17/2019 12:52:04 PM

ਸਪੋਰਸਟ ਡੈਸਕ— ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਅਸ਼ਵਿਨੀ ਪੋਨਪਾ ਦੀ ਭਾਰਤੀ ਡਬਲ ਜੋੜੀ ਮੰਗਲਵਾਰ ਨੂੰ ਇੱਥੇ ਚੀਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਪ੍ਰਵੀਨ ਜੋਰਡਨ ਅਤੇ ਮੇਲਾਤੀ ਦੇਇਵਾ ਓਕਤਾਵਿਆਂਤੀ ਇੰਡੋਨੇਸ਼ੀਆ ਦੀ ਦੁਨੀਆ ਦੀ ਸੱਤਵੇਂ ਨੰਬਰ ਦੀ ਜੋੜੀ ਨੂੰ ਹਰਾ ਕੇ ਉਲਟਫੇਰ ਕੀਤਾ। ਸਾਤਵਿਕ ਅਤੇ ਅਸ਼ਵਿਨੀ ਦੀ ਦੁਨੀਆ ਦੀ 26ਵੇਂ ਨੰਬਰ ਦੀ ਜੋੜੀ ਨੇ ਇਕ ਗੇਮ ਗੁਵਾਉਣ ਦੇ ਬਾਵਜੂਦ 50 ਮਿੰਟ 'ਚ ਜੋਰਡਨ ਅਤੇ ਮੇਲਾਤੀ ਦੀ ਜੋੜੀ ਨੂੰ 22-20,17-21,21-17 ਨਾਲ ਹਰਾ ਕੇ 10 ਲੱਖ ਡਾਲਰ ਇਨਾਮੀ ਵਰਲਡ ਟੂਰ ਸੁਪਰ 1000 ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ।ਜੋਰਡਨ ਅਤੇ ਮੇਲਾਤੀ ਦੀ ਜੋੜੀ 2018 ਇੰਡੀਆ ਓਪਨ ਸਹਿਤ ਪੰਜ ਫਾਈਨਲਜ਼ 'ਚ ਜਗ੍ਹਾ ਬਣਾ ਚੱਕੀ ਹੈ ਪਰ ਭਾਰਤੀ ਜੋੜੀ ਨੇ ਉਨ੍ਹਾਂ ਨੂੰ ਲਗਾਤਾਰ ਦਬਾਅ 'ਚ ਰੱਖਦੇ ਹੋਏ ਜਿੱਤ ਦਰਜ ਕੀਤੀ। ਸਾਤਵਿਕ ਅਤੇ ਅਸ਼ਵਿਨੀ ਦਾ ਸਾਹਮਣਾ ਅਗਲੇ ਦੌਰ 'ਚ ਯੁਕੀ ਕੇਨੇਕੋ ਅਤੇ ਮਿਸਾਕੀ ਮਾਤਸੁਤੋਮੋ ਦੀ ਜਾਪਾਨ ਦੀ ਜੋੜੀ ਅਤੇ ਸੈਮ ਮੈਗੀ ਅਤੇ ਕਲਾਂ ਮੈਗੀ ਦੀ ਆਇਰਲੈਂਡ ਦੀ ਭਰਾ-ਭੈਣ ਦੀ ਜੋੜੀ ਦੇ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।