ਰਣਜੀ ਟਰਾਫੀ : 9 ਸਾਲ ਬਾਅਦ ਫਾਈਨਲ ਦੀ ਟਿਕਟ ਕਟਾਉਣ ਉਤਰੇਗੀ ਦਿੱਲੀ

12/17/2017 2:36:36 AM

ਪੁਣੇ/ਕੋਲਕਾਤਾ— ਆਖਰੀ ਪੜਾਅ 'ਤੇ ਪਹੁੰਚ ਚੁੱਕੇ ਰਣਜੀ ਟਰਾਫੀ 2017-18 ਸੈਸ਼ਨ ਦੇ ਐਤਵਾਰ ਤੋਂ ਸ਼ੁਰੂ ਹੋਣ ਜਾ ਰਹੇ ਸੈਮੀਫਾਈਨਲ ਮੁਕਾਬਲਿਆਂ 'ਚ ਦਿੱਲੀ ਦੀ ਟੀਮ ਬੰਗਾਲ ਵਿਰੁੱਧ 9 ਸਾਲ ਬਾਅਦ ਫਾਈਨਲ ਦੀ ਟਿਕਟ ਕਟਾਉਣ ਦੇ ਇਰਾਦੇ ਨਾਲ ਉਤਰੇਗੀ, ਜਦਕਿ ਦੂਜੇ ਮੁਕਾਬਲੇ 'ਚ ਕਰਨਾਟਕ ਤੇ ਵਿਦਰਭ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦਿੱਲੀ ਦੀ ਟੀਮ ਆਖਰੀ ਵਾਰ ਸਾਲ 2007-08 'ਚ ਫਾਈਨਲ ਤਕ ਪਹੁੰਚੀ ਸੀ ਤੇ ਉਸ ਸਮੇਂ ਖਿਤਾਬ ਵੀ ਜਿੱਤਿਆ ਸੀ।