ਰਣਜੀ ਟਰਾਫੀ : ਰਾਜਸਥਾਨ ਦੀਆਂ 9 ਵਿਕਟਾਂ ''ਤੇ 256 ਦੌੜਾਂ

12/10/2019 1:12:19 AM

ਜੈਪੁਰ— ਮਹਿਪਾਲ ਲੋਮਰੋਰ (60), ਅਸ਼ੋਕ ਮੇਨਾਰੀਆ (60) ਤੇ ਸਲਮਾਨ ਖਾਨ (ਅਜੇਤੂ 53) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਰਾਜਸਥਾਨ ਨੇ ਪੰਜਾਬ ਵਿਰੁੱਧ ਰਣਜੀ ਟਰਾਫੀ ਗਰੁੱਪ-ਏ ਮੈਚ 'ਚ ਸੋਮਵਾਰ ਇਥੇ 9 ਵਿਕਟਾਂ 'ਤੇ 256 ਦੌੜਾਂ ਬਣਾਈਆਂ। ਪੰਜਾਬ ਨੇ ਟਾਸ ਜਿੱਤ ਕੇ ਰਾਜਸਥਾਨ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਤੇ ਫਿਰ ਲਗਾਤਾਰ ਵਿਕਟਾਂ ਹਾਸਲ ਕੀਤੀਆਂ। ਰਾਜਸਥਾਨ ਵਲੋਂ ਸਭ ਤੋਂ ਵੱਡੀ ਸਾਂਝੇਦਾਰੀ ਮੇਨਾਰੀਆ ਤੇ ਸਲਮਾਨ ਨੇ ਛੇਵੀਂ ਵਿਕਟ ਲਈ 95 ਦੌੜਾਂ ਜੋੜ ਕੇ ਨਿਭਾਈ। ਪੰਜਾਬ ਵਲੋਂ ਸਿਧਾਰਥ ਕੌਲ ਨੇ 3, ਜਦਕਿ ਬਲਤੇਜ ਸਿੰਘ ਤੇ ਸਨਵੀਰ ਸਿੰਘ ਨੇ 2-2 ਵਿਕਟਾਂ ਹਾਸਲ ਕੀਤੀਆਂ।

Gurdeep Singh

This news is Content Editor Gurdeep Singh