ਰਾਮਕੁਮਾਰ ਗੁਜਿਨੀ ਚੈਲੰਜਰ ''ਚ ਹਾਰੇ

07/07/2017 2:36:15 PM

ਰੇਕਾਨਤੀ— ਭਾਰਤ ਦੇ ਰਾਮਕੁਮਾਰ ਰਾਮਨਾਥਨ ਇੱਥੇ ਏ.ਟੀ.ਪੀ. ਗੁਜਿਨੀ ਟੈਨਿਸ ਟੂਰਨਾਮੈਂਟ 'ਚ ਤਿੰਨ ਸੈੱਟ ਤੱਕ ਚਲੇ ਸਖਤ ਮੁਕਾਬਲੇ 'ਚ 7ਵਾਂ ਦਰਜਾ ਪ੍ਰਾਪਤ ਸਲਵਾਟੋਰ ਕਾਰਸੋ ਦੇ ਖਿਲਾਫ ਹਾਰ ਦੇ ਨਾਲ ਪ੍ਰਤੀਯੋਗਿਤਾ ਤੋਂ ਬਾਹਰ ਹੋ ਗਏ। ਗੈਰ ਦਰਜਾ ਪ੍ਰਾਪਤ ਭਾਰਤੀ ਕਾਮਕੁਮਾਰ ਇਕ ਸਮੇਂ ਮੈਚ ਜਿੱਤਣ ਦੇ ਲਈ ਕੋਸ਼ਿਸ਼ ਕਰ ਰਹੇ ਸਨ ਪਰ ਅੰਤ 'ਚ ਉਨ੍ਹਾਂ ਨੂੰ 2 ਘੰਟੇ ਅਤੇ 37 ਮਿੰਟ ਤੱਕ ਚਲੇ ਮੁਕਾਬਲੇ 'ਚ 7-6, 3-6, 5-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 

ਪਿਛਲੇ ਹਫਤੇ ਅੰਤਾਲਿਆ ਓਪਨ 'ਚ ਦੁਨੀਆ ਦੇ ਅੱਠਵੇਂ ਨੰਬਰ ਦੇ ਖਿਡਾਰੀ ਡੋਮਿਨਿਕ ਥਿਏਮ ਨੂੰ ਹਰਾਉਣ ਵਾਲੇ ਰਾਮਕੁਮਾਰ ਨੇ ਤੀਜੇ ਸੈੱਟ ਦੀ ਛੇਵੀਂ ਗੇਮ 'ਚ ਵਿਰੋਧੀ ਦੀ ਸਰਵਿਸ ਤੋੜਕੇ 4-2 ਦੀ ਬੜ੍ਹਤ ਬਣਾਈ ਪਰ ਉਹ ਇਸ ਸਥਿਤੀ ਦਾ ਲਾਹਾ ਲੈਣ 'ਚ ਅਸਫਲ ਰਹੇ। ਰਾਮਕੁਮਾਰ ਨੇ ਸਤਵੇਂ ਗੇਮ 'ਚ ਆਪਣੀ ਸਰਵਿਸ ਗੁਆਈ ਪਰ ਆਪਣੀ ਗੇਮ 'ਚ ਇਟਲੀ ਦੇ ਖਿਡਾਰੀ ਦੀ ਸਰਵਿਸ ਫਿਰ ਤੋੜੀ। ਭਾਰਤੀ ਖਿਡਾਰੀ ਇਸ ਤੋਂ ਬਾਅਦ ਜਦੋਂ ਮੈਚ ਜਿੱਤਣ ਦੇ ਲਈ ਕੋਸ਼ਿਸ਼ ਕਰ ਰਿਹਾ ਸੀ ਤਾਂ ਰਾਮ ਕੁਮਾਰ ਨੇ ਡਬਲ ਫਾਲਟ ਕਰਕੇ ਕਾਰਸੋ ਨੂੰ ਦੋ ਬ੍ਰੇਕ ਪੁਆਇੰਟ ਦਿੱਤੇ ਅਤੇ ਸਰਵਿਸ ਗੁਆ ਦਿੱਤੀ। ਕਾਰਸੋ ਨੂੰ ਇਸ ਤੋਂ ਬਾਅਦ ਜਿੱਤ ਦਰਜ ਕਰਨ 'ਚ ਪਰੇਸ਼ਾਨੀ ਨਹੀਂ ਹੋਈ।