ਰਮੀਜ਼ ਰਾਜਾ PCB ਦੇ ਚੇਅਰਮੈਨ ਦੇ ਰੂਪ ''ਚ ਸੰਭਾਲੇਗਾ ਅਹੁਦਾ

08/27/2021 2:27:28 AM

ਕਰਾਚੀ- ਸਾਬਕਾ ਪਾਕਿਸਤਾਨੀ ਕ੍ਰਿਕਟਰ ਰਮੀਜ਼ ਰਾਜਾ ਹੁਣ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਦੇ ਨਾਲ-ਨਾਲ ਚੇਅਰਮੈਨ ਦਾ ਅਹੁਦਾ ਵੀ ਸੰਭਾਲੇਗਾ। ਉਹ ਮੌਜੂਦਾ ਚੇਅਰਮੈਨ ਅਹਿਸਾਨ ਮਨੀ ਦੀ ਜਗ੍ਹਾ ਇਹ ਭੂਮਿਕਾ ਨਿਭਾਏਗਾ। ਸਮਝਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਰਮੀਜ਼ ਤੇ ਮਨੀ ਦੋਵਾਂ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਮੁਲਾਕਾਤ ਤੋਂ ਬਾਅਦ ਪਾਕਿਸਤਾਨੀ ਕਪਤਾਨ ਰਮੀਜ਼ ਨੇ ਕਿਹਾ ਕਿ ਮੈਂ ਇਮਰਾਨ ਖਾਨ ਨੂੰ ਆਪਣੀ ਯੋਜਨਾ ਦੱਸ ਦਿੱਤੀ ਹੈ।

ਇਹ ਖ਼ਬਰ ਪੜ੍ਹੋ- ENG v IND : ਰੂਟ ਨੇ ਹਾਸਲ ਕੀਤੀ ਇਹ ਉਪਲੱਬਧੀ, ਤੋੜਿਆ ਇਸ ਖਿਡਾਰੀ ਦਾ ਰਿਕਾਰਡ

ਇਹ ਖ਼ਬਰ ਪੜ੍ਹੋ- US OPEN 'ਚ ਦਰਸ਼ਕਾਂ ਨੂੰ ਮਾਸਕ ਲਗਾਉਣਾ ਜ਼ਰੂਰੀ ਨਹੀਂ, ਸਟੇਡੀਅਮ ਭਰੇ ਰਹਿਣ ਦੀ ਉਮੀਦ


ਉਹ ਬੁਲਾਉਣਗੇ ਤੇ ਮੈਂ ਪੀ. ਐੱਮ. ਦਫਤਰ ਤੋਂ ਸੱਦੇ ਲਈ ਇੰਤਜ਼ਾਰ ਕਰਨ ਦਾ ਫੈਸਲਾ ਕੀਤਾ ਹੈ। ਰਮੀਜ਼ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੇ ਇਹ ਭੂਮਿਕਾ ਸਵੀਕਾਰ ਕਰ ਲਈ ਹੈ। ਇਸ ਤੋਂ ਪਹਿਲਾਂ- ਪੀ. ਸੀ. ਬੀ. ਦੇ ਚੇਅਰਮੈਨ ਅਹਿਸਾਨ ਮਨੀ ਨੇ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਹਟਣ ਦਾ ਫੈਸਲਾ ਕੀਤਾ। ਉਸ ਨੇ ਤਿੰਨ ਸਾਲ ਦਾ ਕਾਰਜਕਾਲ ਪੂਰਾ ਕੀਤਾ। ਪੀ. ਸੀ. ਬੀ. ਦੇ ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਮਨੀ ਹੁਣ ਬੋਰਡ ਦਾ ਚੇਅਰਮੈਨ ਨਹੀਂ ਹੋਵੇਗਾ ਕਿਉਂਕਿ ਉਸਦਾ ਕਾਰਜਕਾਲ 25 ਅਗਸਤ ਨੂੰ ਖਤਮ ਹੋ ਗਿਆ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh