ਰਾਮਨਾਥਨ ਮੁਰੇ ਚੈਂਲੇਜਰ 'ਚ ਡਬਲ ਮੁਕਾਬਲੇ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ

09/21/2019 11:46:02 AM

ਸਪੋਰਟਸ ਡੈਸਕ— ਭਾਰਤ ਦੇ ਰਾਮ ਕੁਮਾਰ ਰਾਮਨਾਥਨ ਨੇ ਜਬਰਦਸਤ ਪ੍ਰਦਰਸ਼ਨ ਦੀ ਬਦੌਲਤ ਗਲਾਸਗੋ 'ਚ ਚੱਲ ਰਹੇ 46,600 ਯੂਰੋ ਦੀ ਇਨਾਮੀ ਰਾਸ਼ੀ ਵਾਲੇ ਮੁਰੇ ਟਰਾਫੀ ਚੈਲੇਂਜਰ ਟੈਨਿਸ ਟੂਰਨਾਮੈਂਟ 'ਚ ਪੁਰਸ਼ ਡਬਲ ਦੇ ਸੈਮੀਫਾਈਨਲ 'ਚ ਦਾਖਲ ਕਰ ਲਿਆ ਹੈ। ਪੁਰਸ਼ ਡਬਲ ਵਰਗ 'ਚ ਰਾਮਨਾਥਨ ਨੇ ਚੈੱਕ ਗਣਰਾਜ ਦੇ ਆਪਣੇ ਜੋੜੀਦਾਰ ਮਾਰੇਕ ਗੇਨਜੇਲ ਦੇ ਨਾਲ ਕੁਆਟਰ ਫਾਈਨਲ ਮੈਚ 'ਚ ਚੌਥੇ ਦਰਜੇ ਦੀ ਪੋਲੈਂਡ ਦੇ ਕਾਰੋਲ ਜੇਵਿਏਸਕੀ ਅਤੇ ਜਾਏਮਨ ਵਾਕਵੋ ਦੀ ਜੋੜੀ ਨੂੰ ਉਲਟਫੇਰ ਦਾ ਸ਼ਿਕਾਰ ਬਣਾਉਂਦੇ ਹੋਏ 6-4,3-6,10-3 ਨਾਲ ਇਕ ਘੰਟਾ 13 ਮਿੰਟ 'ਚ ਜਿੱਤ ਦਰਜ ਕਰ ਸੈਮੀਫਾਈਨਲ 'ਚ ਦਾਖਲ ਕਰ ਲਿਆ।

ਰਾਮਨਾਥਨ-ਗੇਨਜੇਲ ਨੇ ਮੈਚ 'ਚ ਅੱਠ ਐੱਸ ਅਤੇ ਪੰਜ ਡਬਲ ਫਾਲਟ ਲਗਾਏ। ਉਨ੍ਹਾਂ ਨੇ ਚਾਰ 'ਚੋਂ ਤਿੰਨ ਬ੍ਰੇਕ ਅੰਕ ਬਚਾਏ ਅਤੇ ਇਕ ਦਾ ਫਾਇਦਾ ਲਿਆ।ਭਾਰਤੀ-ਚੈੱਕ ਜੋੜੀ ਨੇ ਕੁਲ 53 ਅੰਕ ਜਿੱਤੇ। ਉਥੇ ਹੀ ਵਿਰੋਧੀ ਜੋੜੀ ਨੇ ਪੰਜ ਐੱਸ ਲਗਾਏ ਅਤੇ ਇਕ ਡਬਲ ਫਾਲਟ ਕੀਤਾ। ਪੋਲਸ਼ ਜੋੜੀ ਨੇ ਚਾਰ 'ਚੋਂ ਇਕ ਬ੍ਰੇਕ ਅੰਕ ਅਤੇ ਕੁਲ 53 ਅੰਕ ਜਿੱਤੇ।ਪੁਰਸ਼ ਸਿੰਗਲ ਮੁਕਾਬਲੇ 'ਚ ਪੰਜਵੀਂ ਸੀਡ ਰਾਮਨਾਥਨ ਨੇ 61 ਮਿੰਟ ਤੱਕ ਚੱਲੇ ਮੈਚ 'ਚ ਹਾਲੈਂਡ ਦੇ ਬੋਟਿਚ ਵਾਨ ਡੀ ਜਾਂਡਸ਼ਲਪ ਨੂੰ ਲਗਾਤਾਰ ਸੈਟਾਂ 'ਚ 6-4, 6-1 ਨਾਲ ਹਰਾ ਕੇ ਕੁਆਟਰ ਫਾਈਨਲ 'ਚ ਜਗ੍ਹਾ ਬਣਾ ਲਈ ਜਿੱਥੇ ਉਨ੍ਹਾਂ ਦਾ ਮੁਕਾਬਲਾ 247ਵੀਂ ਰੈਂਕਿੰਗ ਦੇ ਜਰਮਨ ਖਿਡਾਰੀ ਡੈਨੀਅਲ ਮਸਰੀ ਨਾਲ ਹੋਵੇਗਾ। ਰਾਮਨਾਥਨ ਨੇ ਮੈਚ 'ਚ ਸੱਤ ਐੱਸ ਲਗਾਏ ਅਤੇ ਇਕ ਡਬਲ ਫਾਲਟ ਕੀਤਾ। ਉਨ੍ਹਾਂ ਨੇ ਪੰਜ ਬ੍ਰੇਕ ਅੰਕਾਂ 'ਚੋਂ ਚਾਰ ਜਿੱਤੇ। 179ਵੀਂ ਰੈਂਕਿੰਗ ਦੇ ਭਾਰਤੀ ਸ਼ਟਲਰ ਨੇ ਕੁਲ 56 ਅੰਕ ਜਿੱਤੇ। ਹਾਲੈਂਡ ਦੇ ਵਾਨ ਨੇ ਚਾਰ ਐੱਸ ਅਤੇ ਤਿੰਨ ਡਬਲ ਫਾਲਟ ਲਗਾਏ। ਉਨ੍ਹਾਂ ਨੇ ਪੰਜ ਬ੍ਰੇਕ ਅੰਕਾਂ 'ਚੋਂ ਇਕ ਬਚਾਇਆ।