ਟ੍ਰੈਫਿਕ ਪੁਲਸ ਦੀ ਇਸ ਹਰਕਤ ''ਤੇ ਬੁਮਰਾਹ ਨੂੰ ਆਇਆ ਗੁੱਸਾ, ਦਿੱਤਾ ਇਹ ਕਰਾਰਾ ਜਵਾਬ

06/24/2017 1:50:07 PM

ਨਵੀਂ ਦਿੱਲੀ — ਭਾਰਤ-ਪਾਕਿਸਤਾਨ ਦੇ ਫਾਈਨਲ ਮੈਚ ਦੇ ਨਤੀਜੇ ਤੋਂ ਇਕ ਸਿੱਖਿਆ ਮਿਲੀ ਜਿਸ ਨੂੰ ਰਾਜਸਥਾਨ ਟ੍ਰੈਫਿਕ ਪੁਲਸ ਬਹੁਤ ਚੰਗੇ ਤਰੀਕੇ ਨਾਲ ਇਸਤੇਮਾਲ ਕਰ ਰਹੀ ਹੈ। ਦਰਅਸਲ ਇਸ ਮੈਚ 'ਚ ਜਸਪ੍ਰੀਤ ਬੁਮਰਾਹ ਵਲੋਂ ਕਰਾਈ ਗਈ ਇਕ ਗੇਂਦ ਨੌ ਬਾਲ ਹੋਣ 'ਤੇ ਭਾਰਤ ਨੂੰ ਕਾਫੀ ਭਾਰੀ ਪਈ ਸੀ, ਹੁਣ ਜੈਪੁਰ 'ਚ ਇਹ ਸੜਕ ਸੁਰੱਖਿਆ ਦਾ ਵਿਗਿਆਪਨ ਬਣ ਗਿਆ ਹੈ ਪਰ ਇਸ ਵਿਗਿਆਪਨ ਨੂੰ ਦੇਖ ਭਾਰਤੀ ਟੀਮ ਦੇ ਗੇਂਦਬਾਜ਼ ਬੁਮਰਾਹ ਕਾਫੀ ਨਰਾਜ਼ ਹਨ।
ਬੁਮਰਾਹ ਨੇ ਟਵੀਟ ਕਰਕੇ ਕੀਤੀ ਨਰਾਜ਼ਗੀ ਜ਼ਾਹਰ
ਜਦੋਂ ਬੁਮਰਾਹ ਆਪਣੀ ਕਾਰ ਤੋਂ ਕਿਤੇ ਜਾ ਰਿਹਾ ਸੀ ਤਾਂ ਇਸ ਦੌਰਾਨ ਉਸ ਨੇ ਸੜਕ ਕਿਨਾਰੇ ਲੱਗੇ ਹੋਰਡਿਗ 'ਤੇ ਆਪਣੀ ਫੋਟੋ ਦੇਖੀ। ਬੁਮਰਾਹ ਨੇ ਇਸ ਦੀ ਫੋਟੋ ਖਿੱਚੀ ਅਤੇ ਇੰਸਟਾਗ੍ਰਾਮ ਅਕਾਂਊਟ 'ਤੇ ਪੋਸਟ ਕਰਦੇ ਹੋਏ ਲਿਖਿਆ ਕਿ ਜੈਪੁਰ ਟ੍ਰੈਫਿਕ ਪੁਲਸ ਬਹੁਤ ਚੰਗਾ, ਤੁਹਾਡਾ ਇਹ ਵਿਗਿਆਪਨ ਇਹ ਦਰਸ਼ਾਉਂਦਾ ਹੈ ਕਿ ਤੁਸੀਂ ਦੇਸ਼ ਲਈ ਆਪਣਾ ਸਰਵਸ਼੍ਰੇਸ਼ਠ ਦੇਣ ਵਾਲੇ ਵਿਅਕਤੀ ਦਾ ਕਿੰਨਾ ਸਨਮਾਨ ਕਰਦੇ ਹੋ। ਆਪਣੇ ਦੂਜੇ ਟਵੀਟ 'ਚ ਉਸ ਨੇ ਲਿਖਿਆ ਕਿ ਫਿਰ ਵੀ ਕੋਈ ਗੱਲ ਨਹੀਂ, ਮੈਂ ਆਪਣੀ ਇਸ ਗਲਤੀ ਦਾ ਮਜ਼ਾਕ ਨਹੀਂ ਬਣਨ ਦੇਵਾਂਗਾ, ਕਿਉਂਕਿ ਮੈਨੂੰ ਵਿਸ਼ਵਾਸ ਹੈ ਕਿ ਇਨਸਾਨ ਆਪਣੀਆਂ ਗਲਤੀਆਂ ਤੋਂ ਹੀ ਸਿੱਖਦਾ ਹੈ।