RR v MI : ਮੁੰਬਈ ਦੀ ਧਮਾਕੇਦਾਰ ਜਿੱਤ, ਰਾਜਸਥਾਨ ਨੂੰ 8 ਵਿਕਟਾਂ ਨਾਲ ਹਰਾਇਆ

10/05/2021 10:20:58 PM

ਸ਼ਾਰਜਾਹ- ਨੌਜਵਾਨ ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ (50) ਦੇ ਧਮਾਕੇਦਾਰ ਅਰਧ ਸੈਂਕੜੇ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਇੱਥੇ ਮੰਗਲਵਾਰ ਨੂੰ ਰਾਜਸਥਾਨ ਰਾਇਲਜ਼ ਦੇ ਵਿਰੁੱਧ ਲੋ ਸਕੋਰਿੰਗ ਆਈ. ਪੀ. ਐੱਲ. ਮੁਕਾਬਲੇ ਵਿਚ 8 ਵਿਕਟਾਂ ਨਾਲ ਵੱਡੀ ਜਿੱਤ ਦਰਜ ਕੀਤੀ। ਮੁੰਬਈ ਇੰਡੀਅਨਜ਼ ਨੇ ਪਹਿਲਾਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਰਾਜਸਥਾਨ ਨੂੰ 20 ਓਵਰਾਂ ਵਿਚ ਸਿਰਫ 90 ਦੌੜਾਂ 'ਤੇ ਰੋਕ ਦਿੱਤਾ। ਤੇਜ਼ ਗੇਂਦਬਾਜ਼ਾਂ ਨਾਥਨ ਕੁਲਟਰਨਾਈਲ (4/14), ਜੇਮਸ ਨੀਸ਼ਮ (3/12) ਅਤੇ ਜਸਪ੍ਰੀਤ ਬੁਮਰਾਹ (2/14) ਦੀ ਘਾਤਕ ਗੇਂਦਬਾਜ਼ੀ ਕਰਦੇ ਹੋਏ ਰਾਜਸਥਾਨ ਦੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ। ਬਾਅਦ ਵਿਚ 91 ਦੌੜਾਂ ਦੇ ਛੋਟੇ ਟੀਚੇ ਦਾ ਪਿੱਛਾ ਕਰਦੇ ਹੋਏ ਮੁੰਬਈ ਦੇ ਸਲਾਮੀ ਬੱਲੇਬਾਜ਼ਾਂ ਕਪਤਾਨ ਰੋਹਿਤ ਸ਼ਰਮਾ ਤੇ ਇਸ਼ਾਨ ਕਿਸ਼ਨ ਨੇ ਸ਼ੁਰੂਆਤ ਵਿਚ ਹੀ ਧਮਾਕੇਦਾਰ ਬੱਲੇਬਾਜ਼ੀ ਕੀਤੀ। 

ਇਹ ਖ਼ਬਰ ਪੜ੍ਹੋ- ਸੈਮ ਕਿਉਰੇਨ ਸੱਟ ਕਾਰਨ ਟੀ-20 ਵਿਸ਼ਵ ਕੱਪ ਤੋਂ ਬਾਹਰ


ਰੋਹਿਤ ਨੇ ਪਹਿਲੇ ਹੀ ਓਵਰ ਵਿਚ 14 ਦੌੜਾਂ ਬਣਾਈਆਂ। 23 ਦੇ ਸਕੋਰ 'ਤੇ ਰੋਹਿਤ ਦਾ ਵਿਕਟ ਡਿੱਗਿਆ ਤੇ ਇਸ਼ਾਨ ਤੇ ਸੂਰਯਕੁਮਾਰ ਯਾਦਵ ਨੇ ਸ਼ਾਨਦਾਰ ਅੰਦਾਜ਼ ਵਿਚ ਖੇਡਣਾ ਜਾਰੀ ਰੱਖਿਆ। ਪਿਛਲੇ ਕੁਝ ਮੈਚਾਂ ਵਿਚ ਆਊਟ ਆਫ ਫਾਰਮ ਰਹੇ ਇਸ਼ਾਨ ਨੇ ਸਿਰਫ 25 ਗੇਂਦਾਂ 'ਤੇ ਅਰਧ ਸੈਂਕੜਾ ਲਗਾਇਆ। ਉਨ੍ਹਾਂ ਨੇ ਪੰਜ ਚੌਕਿਆਂ ਤੇ ਤਿੰਨ ਛੱਕਿਆਂ ਦੀ ਬਦੌਲਤ 25 ਗੇਂਦਾਂ 'ਤੇ 50 ਦੌੜਾਂ ਬਣਾਈਆਂ ਤੇ ਟੀਮ ਨੂੰ ਮੈਚ ਜਿਤਾਇਆ। ਕੁਲਟਰਨਾਈਲ ਨੂੰ ਸ਼ਾਨਦਾਰ ਗੇਂਦਬਾਜ਼ੀ ਦੇ ਲਈ ਪਲੇਅਰ ਆਫ ਦਿ ਮੈਚ ਪੁਰਸਕਾਰ ਦਿੱਤਾ ਗਿਆ। ਰਾਜਸਥਾਨ ਦੀ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਮੁਸਤਫਿਜ਼ੁਰ ਰਹਿਮਾਨ ਤੇ ਚੇਤਨ ਸਕਾਰੀਆ ਨੇ 1-1 ਵਿਕਟ ਹਾਸਲ ਕੀਤਾ ਪਰ ਦੋਵੇਂ ਬਹੁਤ ਮਹਿੰਗੇ ਸਾਬਤ ਹੋਏ। ਇਸ ਤੋਂ ਪਹਿਲਾਂ ਬੱਲੇਬਾਜ਼ੀ ਵਿਚ ਵੀ ਕੋਈ ਬੱਲੋਬਾਜ਼ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਹੀਂ ਕਰ ਸਕਿਆ। 


ਇਸ ਵੱਡੀ ਜਿੱਤ ਦੇ ਨਾਲ ਮੁੰਬਈ ਇੰਡੀਅਨਜ਼ ਦੀ ਪਲੇਅ ਆਫ ਵਿਚ ਪਹੁੰਚਣ ਦੀਆਂ ਉਮੀਦਾਂ ਕਾਇਮ ਹਨ, ਜਦਕਿ ਰਾਜਸਥਾਨ ਰਾਇਲਜ਼ ਇਸ ਦੌੜ ਨਾਲ ਬਾਹਰ ਹੋ ਗਿਆ ਹੈ। ਵੱਡੇ ਅੰਤਰ ਨਾਲ ਜਿੱਤ ਦਰਜ ਕਰਨ ਦੇ ਕਾਰਨ ਮੁੰਬਈ ਇੰਡੀਅਨਜ਼ ਦੇ ਨੈੱਟ ਰਨ ਰੇਟ ਵਿਚ ਵੀ ਬਹੁਤ ਸੁਧਾਰ ਹੋਇਆ ਹੈ। ਪਾਰੀ ਦੇ 11.4 ਓਵਰ ਰਹਿੰਦੇ ਹੋਏ 8 ਵਿਕਟਾਂ ਨਾਲ ਜਿੱਤ ਦਰਜ ਕਰਨ ਤੋਂ ਬਾਅਦ ਉਸਦਾ ਨੈੱਟ ਰਨ ਰੇਟ -0.048 ਹੋ ਗਿਆ ਹੈ।

 

ਇਹ ਖ਼ਬਰ ਪੜ੍ਹੋ- ਵਿਸ਼ਵ ਕੱਪ ਤੋਂ ਬਾਅਦ ਮੰਧਾਨਾ ਨੂੰ ਭਾਰਤ ਦਾ ਕਪਤਾਨ ਬਣਾਇਆ ਜਾ ਸਕਦਾ ਹੈ : ਰਮਨ

 

ਪਲੇਇੰਗ ਇਲੈਵਨ

ਰਾਜਸਥਾਨ ਰਾਇਲਜ਼ : ਇਵਿਨ ਲੁਈਸ, ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ (ਵਿਕਟਕੀਪਰ/ਕਪਤਾਨ), ਸ਼ਿਵਮ ਦੁਬੇ, ਗਲੇਨ ਫਿਲਿਪਸ, ਡੇਵਿਡ ਮਿਲਰ, ਰਾਹੁਲ ਤੇਵਤੀਆ, ਸ਼੍ਰੇਅਸ ਗੋਪਾਲ, ਕੁਲਦੀਪ ਯਾਦਵ, ਮੁਸਤਫਿਜ਼ੁਰ ਰਹਿਮਾਨ, ਚੇਤਨ ਸਕਾਰੀਆ

ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਇਸ਼ਾਨ ਕਿਸ਼ਨ (ਵਿਕਟਕੀਪਰ), ਸੂਰਯਕੁਮਾਰ ਯਾਦਵ, ਸੌਰਭ ਤਿਵਾੜੀ, ਕੀਰੋਨ ਪੋਲਾਰਡ, ਹਾਰਦਿਕ ਪੰਡਯਾ, ਜੇਮਜ਼ ਨੀਸ਼ਮ, ਨਾਥਨ ਕੂਲਟਰ-ਨਾਈਲ, ਜਯੰਤ ਯਾਦਵ, ਜਸਪ੍ਰੀਤ ਬੁਮਰਾਹ, ਟ੍ਰੇਂਟ ਬੋਲਟ

Tarsem Singh

This news is Content Editor Tarsem Singh