RR v DC : ਜਿੱਤ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਨੇ ਦਿੱਤਾ ਵੱਡਾ ਬਿਆਨ

10/10/2020 1:13:33 AM

ਸ਼ਾਰਜਾਹ- ਰਾਜਸਥਾਨ ਰਾਇਲਜ਼ ਵਿਰੁੱਧ ਸ਼ੁੱਕਰਵਾਰ ਨੂੰ ਖੇਡੇ ਗਏ ਆਈ. ਪੀ. ਐੱਲ. ਮੈਚ ਦੌਰਾਨ ਦਿੱਲੀ ਕੈਪੀਟਲਸ ਨੇ 46 ਦੌੜਾਂ ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਲਗਾਈ। ਮੈਚ ਤੋਂ ਬਾਅਦ ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਗੇਂਦਬਾਜ਼ਾਂ ਦੀ ਖੂਬ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਨਾਲ ਅਸੀਂ ਦੂਜੀ ਪਾਰੀ 'ਚ ਪ੍ਰਦਰਸ਼ਨ ਕੀਤਾ, ਉਸ ਤੋਂ ਅਸੀਂ ਬਹੁਤ ਖੁਸ਼ ਹਾਂ। ਸਾਨੂੰ ਲੱਗਦਾ ਹੈ ਕਿ ਇਹ ਸਕੋਰ ਘੱਟ ਹੈ ਪਰ ਇੱਥੇ ਵਿਕਟ ਡਿੱਗ ਰਹੇ ਸਨ ਅਤੇ ਗੇਂਦਬਾਜ਼ਾਂ ਨੇ ਆਪਣੀ ਯੋਜਨਾਵਾਂ ਨੂੰ ਅਸਲ 'ਚ ਵਧੀਆ ਤਰੀਕੇ ਨਾਲ ਖੇਡਿਆ।


ਅਸੀਂ ਤਰੇਲ ਦੇ ਕਾਰਨ ਪਹਿਲਾਂ ਗੇਂਦਬਾਜ਼ੀ ਕਰਨ ਜਾ ਰਹੇ ਸੀ ਪਰ ਸ਼ੁਕਰ ਹੈ ਕਿ ਇਹ (ਪਹਿਲਾਂ ਬੱਲੇਬਾਜ਼ੀ ਕਰਨਾ) ਸਾਡੇ ਪੱਖ 'ਚ ਰਿਹਾ। ਮੈਂ ਕਪਤਾਨੀ ਦਾ ਆਨੰਦ ਲੈ ਰਿਹਾ ਹਾਂ ਕਿਉਂਕਿ ਖਿਡਾਰੀ ਇਸ ਨੂੰ ਅਸਲ 'ਚ ਆਸਾਨ ਬਣਾਉਂਦੇ ਹਨ, ਖਾਸ ਕਰ ਗੇਂਦਬਾਜ਼। ਇੱਥੇ ਤੱਕ ਕਿ ਜਿਸ ਤਰ੍ਹਾਂ ਨਾਲ ਸਪੋਰਟ ਸਟਾਫ ਟੀਮ ਮੀਟਿੰਗ ਨੂੰ ਮੈਨੇਜ ਕਰ ਕਿਹਾ ਹੈ ਉਹ ਸ਼ਲਾਘਾਯੋਗ ਹੈ। ਮੈਨੂੰ ਲੱਗਦਾ ਹੈ ਕਿ ਸਾਡੀ ਟੀਮ 'ਚ ਮਿਸ਼ਰਣ ਅਸਲ 'ਚ ਵਧੀਆ ਹੈ ਅਤੇ ਅਸੀਂ ਇਸ 'ਤੇ ਸਖਤ ਮਿਹਨਤ ਕੀਤੀ ਹੈ।


ਅਈਅਰ ਨੇ ਅੱਗੇ ਕਿਹਾ ਕਿ- ਖਿਡਾਰੀਆਂ ਨੇ ਦੌਰੇ ਤੋਂ ਪਹਿਲਾਂ ਆਪਣੇ ਵਿਚਾਰਾਂ, ਆਪਣੀ ਤਾਕਤ ਅਤੇ ਕਮਜ਼ੋਰੀਆਂ ਨੂੰ ਸਾਂਝਾ ਕੀਤਾ ਹੈ। ਮੈਂ ਖੁਸ਼ ਹਾਂ ਕਿ ਅਸੀਂ ਕਿਵੇਂ ਤਰੱਕੀ ਕਰ ਰਹੇ ਹਾਂ ਅਤੇ ਅੱਗੇ ਵੀ ਤਰੱਕੀ ਬਣਾਏ ਰੱਖਣ ਦੀ ਉਮੀਦ ਕਰ ਰਹੇ ਹਾਂ। ਅਸੀਂ ਕੁਝ ਵੀ ਹਲਕੇ 'ਚ ਨਹੀਂ ਲੈ ਸਕਦੇ ਹਾਂ ਅਤੇ ਆਪਣੀ ਯੋਜਨਾਵਾਂ ਦੇ ਨਾਲ ਅੱਗੇ ਆਉਣ ਦੀ ਜ਼ਰੂਰਤ ਹੈ ਤਾਂਕਿ ਉਸੇ ਤਰ੍ਹਾਂ ਨਾਲ ਖੇਡਿਆ ਜਾ ਸਕੇ।

Gurdeep Singh

This news is Content Editor Gurdeep Singh