ਅੰਡਰ-19 ਵਿਸ਼ਵ ਕੱਪ ''ਚ ਚੰਡੀਗੜ੍ਹ ਦੇ ਰਾਜ ਬਾਵਾ ਦਾ ਯੁਗਾਂਡਾ ਦੇ ਖ਼ਿਲਾਫ਼ ਤੂਫ਼ਾਨੀ ਸੈਂਕੜਾ

01/23/2022 11:20:37 AM

ਸਪੋਰਟਸ ਡੈਸਕ- ਤ੍ਰਿਨਿਦਾਦ ਦੇ ਮੈਦਾਨ 'ਤੇ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ 2022 ਦੇ ਤਹਿਤ ਭਾਰਤੀ ਟੀਮ ਨੇ ਯੁਗਾਂਡਾ ਖ਼ਿਲਾਫ਼ ਮੈਚ 'ਚ ਤੂਫ਼ਾਨੀ ਸ਼ੁਰੂਆਤ ਕੀਤੀ। ਕੋਰੋਨਾ ਨਾਲ ਜੂਝ ਰਹੇ 6 ਕ੍ਰਿਕਟਰਾਂ ਦੇ ਬਾਵਜੂਦ ਟੀਮ ਇੰਡੀਆ ਦੇ ਖਿਡਾਰੀਆਂ ਨੇ ਸ਼ੁਰੂਆਤ ਤੋਂ ਹੀ ਮੈਚ 'ਚ ਪਕੜ ਬਣਾਈ ਰੱਖੀ। ਓਪਨਰ ਰਘੂਵੰਸ਼ੀ ਨੇ ਜਿੱਥੇ 144 ਦੌੜਾਂ ਬਣਾਈਆਂ ਉੱਥੇ ਹੀ ਚੰਡੀਗੜ੍ਹ ਦੇ ਰਾਜ ਬਾਵਾ ਨੇ ਸਿਰਫ਼ 69 ਗੇਂਦਾਂ 'ਚ ਸੈਂਕੜਾ ਲਗਾ ਕੇ ਸਾਰਿਆਂ ਦਾ ਦਿਲ ਜਿੱਤ ਲਿਆ। ਰਾਜ ਹਾਕੀ ਲੀਜੈਂਡ ਤ੍ਰਿਲੋਚਨ ਬਾਵਾ ਦੇ ਪੋਤੇ ਹਨ।

ਇਹ ਵੀ ਪੜ੍ਹੋ : ਓਲੰਪਿਕ ਖਿਡਾਰੀ ਅੰਜੁਮ ਮੋਦਗਿਲ ਨੇ ਅੰਕੁਸ਼ ਭਾਰਦਵਾਜ ਨਾਲ ਕੀਤਾ ਵਿਆਹ

ਰਾਜ ਬਾਵਾ ਦੀ ਗੱਲ ਕੀਤੀ ਜਾਵੇ ਤਾਂ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਹੋਏ ਅੰਡਰ-19 ਏਸ਼ੀਆ ਕੱਪ 'ਚ ਉਨ੍ਹਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਗਈ। ਰਾਜ ਨੇ 4 ਮੈਚਾਂ 'ਚ 8 ਵਿਕਟਾਂ ਲੈਣ ਦੇ ਇਲਾਵਾ ਚੰਗੀਆਂ ਦੌੜਾਂ ਵੀ ਬਣਾਈਆਂ ਸਨ। ਇਸ 'ਚ ਪਾਕਿਸਤਾਨ ਦੇ ਖ਼ਿਲਾਫ਼ 56 ਦੌੜਾਂ ਦੇ ਕੇ 4 ਵਿਕਟਾਂ ਵੀ ਝਟਕਾਉਣਾ ਸ਼ਾਮਲ ਹੈ। ਫਿਲਹਾਲ, ਯੁਗਾਂਡਾ ਖ਼ਿਲਾਫ ਰਾਜ ਨੇ ਆਪਣੇ ਬੱਲੇ ਨਾਲ ਕਮਾਲ ਦਿਖਾਇਆ। ਉਨ੍ਹਾਂ ਨੇ ਵਿਕਟ ਦੇ ਚਾਰੇ ਪਾਸੇ ਸ਼ਾਟ ਲਾਏ ਤੇ 108 ਗੇਂਦਾਂ 'ਚ 14 ਚੌਕੇ ਤੇ 8 ਛੱਕਿਆਂ ਦੀ ਮਦਦ ਨਾਲ 162 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ : ਭਾਰਤ 'ਚ ਹੋਵੇਗਾ IPL 2022 ਦਾ ਆਯੋਜਨ ਪਰ ਸਟੇਡੀਅਮ 'ਤੇ ਨਹੀਂ ਦਿਸਣਗੇ ਦਰਸ਼ਕ

ਭਾਰਤੀ ਪਾਰੀ ਦੀ ਗੱਲ ਕੀਤੀ ਜਾਵੇ ਤਾਂ ਹਰਨੂਰ ਸਿੰਘ 15 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਆਏ ਕਪਤਾਨ ਨਿਸ਼ਾਂਤ ਸਿੱਧੂ ਵੀ 15 ਹੀ ਦੌੜਾਂ ਬਣਾ ਸਕੇ। ਇਸ ਤੋਂ ਬਾਅਦ ਰਘੂਵੰਸ਼ੀ ਤੇ ਰਾਜ ਬਾਵਾ ਨੇ 200 ਤੋਂ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਸਕੋਰ 300 ਦੇ ਕੋਲ ਪਹੁੰਚ ਦਿੱਤਾ। ਇਸ ਦੌਰਾਨ ਰਾਜ ਨੇ ਇਕ ਪਾਸੇ ਡੱਟ ਕੇ ਲਗਾਤਾਰ ਸ਼ਾਟ ਲਾਏ ਤੇ ਕਰੀਬ 150 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਟੀਮ ਇੰਡੀਆ ਨੇ ਆਖ਼ਰਕਾਰ 50 ਓਵਰਾਂ 'ਚ 5 ਵਿਕਟਾਂ ਗੁਆ ਕੇ 405 ਦੌੜਾਂ ਸਕੋਰ ਬੋਰਡ 'ਤੇ ਟੰਗੀਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh