ਰੈਨਾ ਨੇ ਮੈਚ ਦੇ ਦੌਰਾਨ ਵਿਖਾਈ ਅਜਿਹੀ ਖੇਡ ਭਾਵਨਾ, ਲੋਕਾਂ ਨੇ ਕਿਹਾ- ਦਿਓ ਫੇਅਰ ਪਲੇਅ ਐਵਾਰਡ

05/11/2019 4:32:14 PM

ਸਪੋਰਟਸ ਡੈਸਕ— ਵਿਸ਼ਾਖਾਪਟਨਮ ਦੇ ਵਾਈ. ਐੱਸ. ਰਾਜਸ਼ੇਖਰ ਰੇਡੀ ਸਟੇਡੀਅਮ 'ਚ ਖੇਡੇ ਗਏ ਆਈ. ਪੀ. ਐੱਲ ਕੁਆਲੀਫਾਈ ਮੈਚ 'ਚ ਚੇਨਈ ਸੁਪਰ ਕਿੰਗਜ਼ ਨੇ ਦਿੱਲੀ ਕੈਪੀਟਲਸ ਨੂੰ 6 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਐਂਟਰੀ ਕਰ ਲਈ ਹੈ। ਮੈਚ ਦੇ ਦੌਰਾਨ ਸੁਰੇਸ਼ ਰੈਨਾ ਨੇ ਖੇਡ ਭਾਵਨਾ ਦਿਖਾਉਂਦੇ ਹੋਏ ਰਿਸ਼ਭ ਪੰਤ ਦੇ ਬੂਟਾਂ ਦੇ ਤਸ਼ਮੇ ਬਨੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹੁਣ ਲੋਕ ਰੈਨਾ ਦੀ ਤਰੀਫ ਕਰਦੇ ਨਹੀਂ ਥੱਕ ਰਹੇ ਹਨ ਤੇ ਇਸ ਦੇ ਲਈ ਉਨ੍ਹਾਂ ਨੂੰ ਫੇਅਰ ਪਲੇਅ ਐਵਾਰਡ ਤੱਕ ਦੇਣ ਦੀ ਗੱਲ ਕਹੀ।
ਦਿੱਲੀ ਵਲੋਂ ਖੇਡ ਰਿਹਾ ਇਹ ਨੌਜਵਾਨ ਬੱਲੇਬਾਜ਼ ਤੇ ਵਿਕੇਟਕੀਪਰ ਰਿਸ਼ਭ ਪੰਤ ਬੱਲੇਬਾਜ਼ੀ ਕਰਨ ਉਤਰਿਆਂ ਤਾਂ ਖੇਡਦੇ ਖੇਡਦੇ ਉਨ੍ਹਾਂ ਦੇ ਬੂਟ ਦੇ ਤਸ਼ਮੇ ਖੁੱਲ ਗਏ। ਇਸ ਦੌਰਾਨ ਰੈਨਾ ਨੇ ਖੇਡ ਭਾਵਨਾ ਦਿਖਾਉਂਦੇ ਹੋਏ ਪੰਤ ਦੇ ਬੂਟ ਦੇ ਤਸ਼ਮੇ ਬਨਣ 'ਚ ਮਦਦ ਕੀਤੀ। ਇਹ ਸਭ ਕੁਝ ਵੀਡੀਓ 'ਚ ਕੈਦ ਹੋ ਗਿਆ ਤੇ ਜਿਸ ਤੋਂ ਬਾਅਦ ਇੰਡੀਅਨ ਪ੍ਰੀਮੀਅਮ ਲੀਗ ਨੇ ਆਪਣੇ ਆਧਿਕਾਰਤ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਕਾਫੀ ਪਿਆਰ ਮਿਲ ਰਿਹੈ ਹੈ ਤੇ ਰੈਨਾ ਦੇ ਫੈਨਜ਼ ਉਨ੍ਹਾਂ ਦੀ ਕਾਫੀ ਤਰੀਫ ਕਰ ਰਹੇ ਹਨ।