ਮੀਂਹ ਕਾਰਣ ਬੇਨਤੀਜਾ ਮੈਚ ''ਚੋਂ ਤਾਮਿਨਲਾਡੂ ਸੈਮੀਫਾਈਨਲ ''ਚ, ਪੰਜਾਬ ਬਾਹਰ

10/22/2019 1:04:26 AM

ਅਲੂਰ- ਤਾਮਿਲਨਾਡੂ ਅਤੇ ਪੰਜਾਬ ਵਿਚਾਲੇ ਵਿਜੇ ਹਜ਼ਾਰੇ ਵਨ ਡੇ ਟਰਾਫੀ ਕੁਆਰਟਰ ਫਾਈਨਲ ਮੁਕਾਬਲਾ ਮੀਂਹ ਕਾਰਣ ਪੂਰਾ ਨਹੀਂ ਹੋ ਸਕਿਆ ਅਤੇ ਮੈਚ ਦਾ ਨਤੀਜਾ ਨਾ ਨਿਕਲਣ ਕਾਰਣ ਗਰੁੱਪ ਗੇੜ ਵਿਚ ਬਿਹਤਰ ਪ੍ਰਦਰਸ਼ਨ ਕਰਨ ਵਾਲੀ ਤਾਮਿਲਨਾਡੂ ਦੀ ਟੀਮ ਸੋਮਵਾਰ ਨੂੰ ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਤਾਮਿਲਨਾਡੂ ਨੇ 39 ਓਵਰਾਂ ਵਿਚ 6 ਵਿਕਟਾਂ 'ਤੇ 174 ਦੌੜਾਂ ਬਣਾਈਆਂ।
ਮੀਂਹ ਦੇ ਅੜਿੱਕੇ ਤੋਂ ਬਾਅਦ ਪੰਜਾਬ ਨੂੰ ਜਿੱਤ ਲਈ ਵੀ. ਜੇ. ਡੀ. ਨਿਯਮ ਰਾਹੀਂ 39 ਓਵਰਾਂ ਵਿਚ 195 ਦੌੜਾਂ ਬਣਾਉਣ ਦਾ ਟੀਚਾ ਮਿਲਿਆ। ਪੰਜਾਬ ਦੀ ਪਾਰੀ ਦੌਰਾਨ 13ਵੇਂ ਓਵਰ ਵਿਚ ਇਕ ਵਾਰ ਫਿਰ ਮੀਂਹ ਨੇ ਅੜਿੱਕਾ ਪਾਇਆ, ਜਿਸ ਨਾਲ ਮੈਚ ਨੂੰ ਰੋਕਣਾ ਪਿਆ। ਮੈਚ ਰੋਕੇ ਜਾਂਦੇ ਸਮੇਂ ਪੰਜਾਬ ਨੇ 12.2 ਓਵਰਾਂ ਵਿਚ 2 ਵਿਕਟਾਂ 'ਤੇ 52 ਦੌੜਾਂ ਬਣਾ ਲਈਆਂ ਸਨ ਪਰ ਇਸ ਤੋਂ ਬਾਅਦ ਮੈਚ ਸੰਭਵ ਨਹੀਂ ਹੋ ਸਕਿਆ। ਗਰੁੱਪ ਗੇੜ ਵਿਚ ਤਾਮਿਲਨਾਡੂ ਦੀ ਟੀਮ ਨੇ 9 ਮੈਚਾਂ ਵਿਚ 9 ਜਿੱਤਾਂ ਦਰਜ ਕੀਤੀਆਂ ਸਨ, ਜਦਕਿ ਪੰਜਾਬ ਨੇ 8 'ਚੋਂ 5 ਮੈਚ ਆਪਣੇ ਨਾਂ ਕੀਤੇ।

Gurdeep Singh

This news is Content Editor Gurdeep Singh