ਭਾਰਤੀ ਮਹਿਲਾ ਕ੍ਰਿਕਟ ਟੀਮ ਬਣੀ ਕਰੋੜਪਤੀ, ਰੇਲਵੇ ਨੇ ਕੀਤਾ ਇਹ ਵੱਡਾ ਐਲਾਨ

07/27/2017 5:37:18 PM

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵਰਲਡ ਕੱਪ 'ਚ ਚੰਗਾ ਪ੍ਰਦਰਸ਼ਨ ਕਰਕੇ ਸਾਰੇ ਕ੍ਰਿਕਟ ਪ੍ਰਸ਼ੰਸਕਾਂ ਦੇ ਨਾਲ-ਨਾਲ ਦਿੱਗਜਾਂ ਦਾ ਦਿਲ ਵੀ ਜਿੱਤ ਲਿਆ। ਇਸ ਸੀਰੀਜ਼ ਦੇ ਬਾਅਦ ਉਨ੍ਹਾਂ 'ਤੇ ਇਨਾਮਾਂ ਦੀ ਵਰਖਾ ਹੋ ਰਹੀ ਹੈ। ਸੂਤਰਾਂ ਦੇ ਮੁਤਾਬਕ ਰੇਲਵੇ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ 10 ਖਿਡਾਰਨਾਂ ਨੂੰ 1.30 ਕਰੋੜ ਰੁਪਏ ਨਕਦ ਦੇਣ ਦਾ ਐਲਾਨ ਕੀਤਾ ਹੈ। 

ਜ਼ਿਕਰਯੋਗ ਹੈ ਕਿ ਵਰਲਡ ਕੱਪ 'ਚ ਖੇਡੀਆਂ 15 ਖਿਡਾਰਨਾਂ ਦੀ ਟੀਮ 'ਚੋਂ 10 ਖਿਡਾਰਨਾਂ ਰੇਲਵੇ ਕਰਮਚਾਰੀ ਹਨ, ਜਿਸ 'ਚ ਕਪਤਾਨ ਮਿਤਾਲੀ ਰਾਜ ਅਤੇ ਉਪ ਕਪਤਾਨ ਹਰਮਨਪ੍ਰੀਤ ਕੌਰ ਵੀ ਸ਼ਾਮਲ ਹੈ।
 

ਖੁਦ ਨੂੰ ਮਾਣ ਮਹਿਸੂਸ ਕਰਨ ਵਾਲੇ ਪਿਤਾ ਦੀ ਤਰ੍ਹਾਂ ਮਹਿਸੂਸ ਕਰ ਰਿਹਾ ਹਾਂ : ਪ੍ਰਭੂ
ਇਸ ਦੇ ਨਾਲ ਹੀ ਕੇਂਦਰੀ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਦੋ ਤਿਹਾਈ ਮੈਂਬਰ ਭਾਰਤੀ ਰੇਲਵੇ 'ਚ ਕੰਮ ਕਰਦੀਆਂ ਹਨ ਅਤੇ ਇਸ ਲਈ ਕੇਂਦਰੀ ਰੇਲ ਮੰਤਰੀ ਸੁਰੇਸ਼ ਪ੍ਰਭੂ ਮਾਣ ਮਹਿਸੂਸ ਕਰਨ ਵਾਲੇ ਪਿਤਾ ਦੀ ਤਰ੍ਹਾਂ ਮਹਿਸੂਸ ਕਰ ਰਹੇ ਹਨ ਜਿਨ੍ਹਾਂ ਦੀਆਂ ਬੇਟੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ।