KXIP vs DC : ਹਾਰ ''ਤੇ ਬੋਲੇ ਰਾਹੁਲ, ''ਅਸੀਂ ਜੋ ਯੋਜਨਾ ਬਣਾਈ ਉਸ ''ਚ ਅਸੀਂ ਫਸ ਗਏ''

09/21/2020 2:09:08 AM

ਨਵੀਂ ਦਿੱਲੀ - ਦਿੱਲੀ ਕੈਪੀਟਲਸ ਨੇ ਦੁਬਈ ਦੇ ਮੈਦਾਨ 'ਤੇ ਪੰਜਾਬ ਖਿਲਾਫ ਸੁਪਰ ਓਵਰ ਵਿਚ ਗਿਆ ਮੈਚ ਜਿੱਤ ਲਿਆ। ਮੈਚ ਹਾਰਣ ਤੋਂ ਬਾਅਦ ਕੇ. ਐੱਲ. ਰਾਹੁਲ ਨੇ ਆਖਿਆ ਕਿ ਜੇਕਰ 10 ਓਵਰ ਦੇ ਆਖਿਰ ਵਿਚ, ਜੇਕਰ ਤੁਸੀਂ ਕਿਹਾ ਹੁੰਦਾ ਕਿ ਇਹ ਮੈਚ ਸੁਪਰ ਓਵਰ ਵਿਚ ਜਾ ਰਿਹਾ ਹੈ, ਤਾਂ ਮੈਂ ਇਸ ਨੂੰ ਲੈ ਲਿਆ ਹੁੰਦਾ। ਇਹ ਅਜੇ ਵੀ ਸਾਡੀ ਪਹਿਲੀ ਖੇਡ ਹੈ, ਇਥੇ ਬਹੁਤ ਕੁਝ ਸਿੱਖਣ ਨੂੰ ਹੈ। ਮਯੰਕ ਨੇ ਅੱਜ ਕਮਾਲ ਦੀ ਖੇਡ ਖੇਡੀ ਸੀ। ਉਹ ਜਿਸ ਤਰ੍ਹਾਂ ਖੇਡ ਨੂੰ ਅੱਗੇ ਲੈ ਗਿਆ ਉਹ ਜਾਦੂਈ ਸੀ। ਉਹ ਟੈਸਟ ਵਿਚ ਚੰਗਾ ਕਰ ਰਹੇ ਹਨ। ਉਨ੍ਹਾਂ ਦਾ ਆਤਮ-ਵਿਸ਼ਵਾਸ ਚੰਗਾ ਹੈ।

ਰਾਹੁਲ ਨੇ ਅੱਗੇ ਆਖਿਆ ਕਿ ਮੈਂ ਟਾਸ ਵਿਚ ਕਿਹਾ ਸੀ, ਸਾਨੂੰ ਨਹੀਂ ਪਤਾ ਸੀ ਕਿ ਕੀ ਕਰਨਾ ਹੈ। ਵਿਕਟ ਦੋਹਾਂ ਟੀਮਾਂ ਲਈ ਸਮਾਨ ਹਨ, ਇਸ ਲਈ ਅਸਲ ਵਿਚ ਸ਼ਿਕਾਇਤ ਨਹੀਂ ਕਰ ਸਕਦੇ। ਮੈਂ ਖੁਸ਼ੀ ਨਾਲ ਇਸ ਕਪਤਾਨ ਦੇ ਰੂਪ ਵਿਚ ਲੈ ਜਾਉਂਗਾ ਭਾਂਵੇ ਨਤੀਜੇ ਕੁਝ ਵੀ ਹੋਣ। ਅਸੀਂ ਜੋ ਯੋਜਨਾ ਬਣਾਈ ਸੀ ਉਸ ਵਿਚ ਫਸ ਗਏ ਪਰ ਅਸੀਂ ਕੁਝ ਗਲਤੀਆਂ ਕੀਤੀਆਂ। 55 'ਤੇ 5 ਵਿਕਟ ਗੁਆ ਕੇ ਵੀ ਅਸੀਂ ਸਕਾਰਾਤਮਕ ਸੀ।

ਦੱਸ ਦਈਏ ਕਿ ਦਿੱਲੀ ਕੈਪੀਟਲਸ ਦੀ ਟੀਮ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ ਵਿਚ 8 ਵਿਕਟ 'ਤੇ 157 ਦੌੜਾਂ ਬਣਾਈਆਂ ਸਨ। ਸ਼੍ਰੇਅਸ ਅਈਅਰ ਨੇ 39, ਪੰਤ ਨੇ 31 ਤਾਂ ਸਟੋਇੰਸ ਨੇ 53 ਦੌੜਾਂ ਬਣਾਈਆਂ। ਪੰਜਾਬ ਵੱਲੋਂ ਸ਼ਮੀ ਨੇ 15 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ। ਉਥੇ ਜਵਾਬ ਵਿਚ ਖੇਡਣ ਉਤਰੇ ਮਯੰਕ ਅਗਰਵਾਲ ਨੇ 60 ਗੇਂਦਾਂ ਵਿਚ 7 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 89 ਦੌੜਾਂ ਬਣਾਈਆਂ। ਪਰ ਆਖਰੀ ਓਵਰਾਂ ਵਿਚ ਗੜਬੜੀ ਵਿਚ ਮੈਚ ਸੁਪਰ ਓਵਰ ਵਿਚ ਪਹੁੰਚ ਗਿਆ। ਜਿਥੇ ਪੰਜਾਬ ਦੇ ਬਣਾਏ 3 ਦੌੜਾਂ ਦਿੱਲੀ ਨੇ ਆਸਾਨੀ ਨਾਲ ਹਾਸਲ ਕਰ ਲਏ।

Khushdeep Jassi

This news is Content Editor Khushdeep Jassi